ਸਰਪੰਚ ਨੇ ਬਲੌਕ ਕੀਤਾ ਨੰਬਰ ਤਾਂ ਵਿਧਾਇਕ ਨੇ ਫੇਸਬੁੱਕ ''ਤੇ ਮਾਰੇ ਮਿਹਣੇ ''ਤੇ ਮਿਹਣੇ

11/20/2019 5:17:27 PM

ਤਰਨਤਾਰਨ : ਨੌਸ਼ਹਿਰਾ ਪਨੂੰਆ ਦੇ ਸਰਹਾਲੀ ਕਲਾਂ ਪਿੰਡ ਦੇ ਸਰਪੰਚ ਵਲੋਂ ਨੰਬਰ ਬਲੌਕ ਕੀਤੇ ਜਾਣ ਤੋਂ ਬਾਅਦ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸੋਮਵਾਰ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਸਰਪੰਚ ਨੂੰ ਬੇਨਕਾਬ ਕੀਤਾ ਹੈ। ਵਿਧਾਇਕ ਗੱਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ 'ਸਰਪੰਚ ਸਾਹਿਬ, ਤੁਸੀਂ ਪਿਛਲੇ 6 ਮਹੀਨਿਆਂ ਤੋਂ ਮੇਰਾ ਫੋਨ ਨੰਬਰ ਬਲੌਕ ਕੀਤਾ ਹੋਇਆ। ਮੈਂ ਤੁਹਾਡੇ ਤੱਕ ਪਹੁੰਚਣ ਲਈ ਫੇਸਬੁੱਕ ਦੀ ਮਦਦ ਲੈ ਰਿਹਾ ਹੈ। ਤੁਸੀਂ ਅਤੇ ਤੁਹਾਡੇ ਪਰਿਵਾਰ ਨੇ 2017 ਵਿਧਾਨ ਸਭਾ ਚੋਣਾਂ ਦੌਰਾਨ ਮੇਰੀ ਬਹੁਤ ਮਦਦ ਕੀਤੀ, ਇਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਇਸ ਦੇ ਲਈ ਅਸੀਂ ਤੁਹਾਨੂੰ ਸਰਪੰਚ ਬਣਾਇਆ ਹੈ। ਤੁਹਾਡੇ ਵਲੋਂ ਮੇਰਾ ਨੰਬਰ ਬਲੌਕ ਕਰਨ ਦੇ ਬਾਵਜੂਦ ਮੈਂ ਕਿਸੇ ਵੀ ਅਧਿਕਾਰੀ ਨੂੰ ਤੁਹਾਡਾ ਕੰਮ ਕਰਨ ਤੋਂ ਨਹੀਂ ਰੋਕਿਆ। ਮੈਂ ਬਲਾਕ ਕਮੇਟੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੌਰਾਨ ਵੀ ਤੁਹਾਡੀ ਪਸੰਦ ਨੂੰ ਸਵੀਕਾਰ ਕੀਤਾ ਗਿਆ'। 'ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਹੈ ਅਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ। ਬੱਚਿਆਂ ਵਾਂਗ ਨਾਰਾਜ਼ ਨਾ ਹੋਵੋ। ਕੰਮਾਂ ਦੀ ਇਕ ਸੂਚੀ ਤਿਆਰ ਕਰੋਂ ਅਤੇ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ। ਜੇਕਰ ਤੁਸੀਂ ਮੈਨੂੰ ਅਨ-ਬਲੌਕ ਨਹੀਂ ਕਰਨਾ ਚਾਹੁੰਦੇ ਤਾਂ ਮੈਨੂੰ ਕਿਸੇ ਹੋਰ ਦਾ ਨੰਬਰ ਦੇ ਦਿਓ ਤਾਂ ਜੋ ਮੈਂ ਉਸ ਨਾਲ ਗੱਲ ਕਰ ਸਕਾ। ਮੈਂ ਤੁਹਾਡੇ ਹਾਂ ਪੱਖੀ ਜਵਾਬ ਦਾ ਇਤਜ਼ਾਰ ਕਰਾਂਗਾ। ਦੂਜੇ ਪਾਸੇ ਸਰਪੰਚ ਅਮੋਲਕਜੀਤ ਨੇ ਦੱਸਿਆ ਕਿ ਕਾਂਗਰਸ ਦੀ ਜ਼ਿਲਾ ਪ੍ਰੀਸ਼ਦ ਮੈਂਬਰ ਗੁਰਿੰਦਰ ਕੌਰ ਨੇ ਨਸ਼ੇ ਵੇਚਣ ਵਾਲਿਆਂ ਦੀ ਲਿਸਟ ਪੁਲਸ ਨੂੰ ਸੌਂਪੀ ਸੀ ਪਰ ਵਿਧਾਇਕ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਸਬੰਧੀ ਵਿਧਾਇਕ ਗੱਲ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਲੜੀਆਂ ਸਨ। ਮੇਰੇ ਵਿਧਾਇਕ ਬਣਨ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਨਸ਼ੇ ਦੇ ਸੌਦਾਗਾਰਾਂ ਨੂੰ ਜੇਲ ਭੇਜਿਆ ਗਿਆ ਸੀ ਪਰ ਸਰਪੰਚ ਨੇ ਇਸ ਦੀ ਮੈਨੂੰ ਕੋਈ ਲਿਸਟ ਨਹੀਂ ਸੌਂਪੀ। ਉਹ ਮੇਰੇ ਛੋਟੇ ਭਰਾ ਦੀ ਤਰ੍ਹਾਂ ਹੈ। ਮੇਰਾ ਨੰਬਰ ਬਲੌਕ ਕਰਨ ਦੀ ਬਜਾਏ ਉਸ ਨੂੰ ਮੇਰੇ ਨਾਲ ਗੱਲ ਕਰਨੀ ਚਾਹੀਦੀ ਹੈ। ਜਦਕਿ ਅਮੋਲਕਜੀਤ ਦਾ ਕਹਿਣਾ ਹੈ ਕਿ ਵਿਧਾਇਕ ਵਲੋਂ ਉਨ੍ਹਾਂ ਦੇ ਗ੍ਰਾਂਟ ਨਹੀਂ ਦਿੱਤੀ ਗਈ।

 


Baljeet Kaur

Content Editor

Related News