ਲੁਟੇਰਿਆਂ ਨੇ ਫਾਇਰਿੰਗ ਕਰ ਕੋਠੀ ਦੀ ਰਜਿਸਟਰੀ ਦਾ ਭੁਗਤਾਨ ਕਰਨ ਪੁੱਜੇ ਵਿਅਕਤੀ ਤੋਂ ਲੁੱਟੇ 57 ਲੱਖ ਰੁਪਏ

12/22/2021 9:45:18 AM

ਤਰਨਤਾਰਨ (ਰਮਨ, ਰਾਜੂ) - ਸ਼ਹਿਰ ’ਚ ਰੋਜ਼ਾਨਾ ਹੋਣ ਵਾਲੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਨੂੰ ਵੇਖ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਫੇਲ ਸਾਬਤ ਹੋ ਰਹੀ ਹੈ। ਅਜਿਹੀ ਇਕ ਹੋਰ ਤਾਜ਼ਾ ਮਿਸਾਲ ਸਥਾਨਕ ਜੰਡਿਆਲਾ ਚੌਕ ਨਜ਼ਦੀਕ ਪੁਰਾਣੇ ਹਾਈਵੇ ਉਪਰ ਸਥਿਤ ਇਕ ਪੈਟਰੋਲ ਪੰਪ ਤੋਂ ਵੇਖਣ ਨੂੰ ਮਿਲੀ। ਜੰਡਿਆਲਾ ਚੌਕ ਨਜ਼ਦੀਕ ਕੋਠੀ ਦੀ ਰਜਿਸਟਰੀ ਲਈ ਭੁਗਤਾਨ ਕਰਨ ਪੁੱਜੇ ਵਿਅਕਤੀਆਂ ਤੋਂ 57 ਲੱਖ ਰੁਪਏ ਦੀ ਰਾਸ਼ੀ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਖੋਹ ਕੇ ਲੈ ਜਾਣ ਦਾ ਪੱਤਾ ਲੱਗਾ ਹੈ। 

ਇਸ ਖੋਹ ਦੌਰਾਨ ਦੋਵਾਂ ਧਿਰਾਂ ਵੱਲੋਂ ਕਰੀਬ 16 ਰੌਂਦ ਫਾਇਰਿੰਗ ਵੀ ਕੀਤੀ ਜਾਂਦੀ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਮੁਖੀ ਉਪਕਾਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਗੁਰਮੁੱਖ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਤਰਨਤਾਰਨ ਨੇ ਇਕ ਕੋਠੀ ਨੂੰ ਵੇਚਣ ਸਬੰਧੀ ਗੱਜਣ ਸਿੰਘ ਵਾਸੀ ਡਾਲੇਕੇ ਨਾਲ 67 ਲੱਖ ਰੁਪਏ ਦਾ ਸੌਦਾ ਕੀਤਾ ਸੀ, ਜਿਸ ਬਾਬਤ 10 ਲੱਖ ਰੁਪਏ ਪਹਿਲਾਂ ਹੀ ਬਿਆਨੇ ਵਜੋਂ ਵਸੂਲ ਕਰ ਲਏ ਗਏ ਸਨ। ਗੱਜਣ ਸਿੰਘ ਬਾਕੀ ਰਕਮ 57 ਲੱਖ ਰੁਪਏ ਲੈ ਕੇ ਦੁਪਹਿਰ ਕਰੀਬ ਸਾਢੇ 3 ਵਜੇ ਅਦਨ ਮਰਵਾਹਾ ਦੇ ਰੌਸ਼ਨ ਲਾਲ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਉੱਪਰ ਆਪਣੇ ਸਾਥੀਆਂ ਸਮੇਤ ਪੁੱਜਾ। 

ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਦੂਸਰੇ ਪਾਸੇ ਤੋਂ ਕੁਝ ਅਣਪਛਾਤੇ ਨਕਾਬਪੋਸ਼ 2 ਮੋਟਰਸਾਈਕਲਾਂ ’ਤੇ ਸਵਾਰ 5 ਵਿਅਕਤੀਆਂ ਵੱਲੋਂ ਗੱਜਣ ਸਿੰਘ ਤੇ ਉਸ ਦੇ ਸਾਥੀਆਂ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਨੂੰ ਵੇਖ ਗੱਜਣ ਸਿੰਘ ਤੇ ਉਸ ਦੇ ਸਾਥੀਆਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਦੌਰਾਨ ਚੱਲੀ ਫਾਇਰਿੰਗ ਤੋਂ ਬਾਅਦ ਅਣਪਛਾਤੇ ਲੁਟੇਰੇ ਗੱਜਣ ਸਿੰਘ ਤੋਂ ਨੋਟਾਂ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ।

 
 


rajwinder kaur

Content Editor

Related News