ਦਿਨ-ਦਿਹਾੜੇ ਲੁਟੇਰਿਆਂ ਨੇ ਸਟੇਟ ਬੈਂਕ ''ਚ ਮਾਰਿਆ ਡਾਕਾ, 3.5 ਲੱਖ ਲੁੱਟੇ

Friday, Aug 24, 2018 - 05:59 PM (IST)

ਤਰਨਤਾਰਨ (ਰਾਜੂ, ਰਮਨ, ਮਿਲਾਪ) : ਥਾਣਾ ਸਰਹਾਲੀ ਦੇ ਅਧੀਨ ਪੈਂਦੇ ਪਿੰਡ ਸਰਹਾਲੀ ਖੁਰਦ ਵਿਖੇ 6 ਅਣਪਛਾਤੇ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ 'ਤੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ 'ਚੋਂ ਤਕਰੀਬਨ 3.5 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਬੈਂਕ ਮੈਨੇਜਰ ਦੀ ਕੁੱਟਮਾਰ ਤੋਂ ਇਲਾਵਾ ਉਸ ਦਾ ਪਰਸ ਤੇ ਮੁੰਦਰੀ ਵੀ ਖੋਹ ਕੇ ਲੈ ਗਏ। ਜਾਂਦੇ ਸਮੇਂ ਲੁਟੇਰੇ ਗਾਰਡ ਦੀ ਬੰਦੂਕ ਦੇ ਨਾਲ ਸੀ.ਸੀ.ਟੀ.ਵੀ. ਦਾ ਡੀ.ਵੀ.ਆਰ. ਵੀ ਲੈ ਗਏ।

PunjabKesariਘਟਨਾ ਦਾ ਸਮਾਚਾਰ ਮਿਲਦੇ ਹੀ ਡੀ.ਐੱਸ.ਪੀ. ਪੱਟੀ ਸੋਹਣ ਸਿੰਘ, ਐੱਸ.ਐੱਚ.ਓ ਸਮੇਤ ਪੁਲਸ ਪਾਰਟੀ ਪਹੁੰਚ ਗਏ। ਸਟੇਟ ਬੈਂਕ ਦੇ ਮੈਨੇਜਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਵਜੇ ਤੋਂ ਪਹਿਲਾ 6 ਲੁਟੇਰੇ ਹਥਿਆਰਾਂ ਸਮੇਤ ਬੈਂਕ 'ਚ ਦਾਖਲ ਹੋ ਗਏ। ਉਨ੍ਹਾਂ ਨੇ ਹਥਿਆਰਾਂ ਦੀ ਨੋਕ 'ਤੇ 3 ਲੱਖ 37 ਹਜ਼ਾਰ 450 ਰੁਪਏ ਲੁੱਟ ਲਏ ਅਤੇ ਮੇਰੇ ਨਾਲ ਵੀ ਕੁੱਟਮਾਰ ਕੀਤੀ। ਮੇਰਾ ਪਰਸ ਵੀ ਖੋਹ ਲਿਆ ਅਤੇ ਸੋਨੇ ਦੀ ਮੁੰਦਰੀ ਵੀ ਲਾਹ ਕੇ ਲੈ ਗਏ। ਲੁਟੇਰਿਆਂ ਨੇ ਸਾਡੇ ਗਾਰਡ ਦੀ ਹਫੜਾ-ਦਫੜੀ 'ਚ ਬੰਦੂਕ ਵੀ ਖੋਹ ਲਈ। ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। 


Related News