ਤਰਨਤਾਰਨ : ਭਾਰਤ-ਪਾਕਿ ਸਰਹੱਦ ਤੋਂ 40 ਕਰੋੜ ਦੀ ਹੈਰੋਇਨ ਬਰਾਮਦ

05/28/2020 2:43:51 PM

ਤਰਨਤਾਰਨ (ਰਮਨ) : ਭਾਰਤ ਪਾਕਿ-ਸਰਹੱਦ ਨੇੜੇ ਜ਼ੀਰੋ ਲਾਈਨ ਤੋਂ ਜ਼ਿਲ੍ਹੇ ਦੀ ਨਾਰਕੋਟਿਕ ਸੈੱਲ ਪੁਲਸ ਵਲੋਂ ਜ਼ਮੀਨ 'ਚ ਦੱਬੀ 8 ਕਿੱਲੋ 30 ਗ੍ਰਾਮ ਹੈਰੋਇਨ ਅਤੇ 30 ਗ੍ਰਾਮ ਅਫ਼ੀਮ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਹੈ ਕਿ ਗੁਰਲਾਲ ਸਿੰਘ ਨਾਮਕ ਦੋਸ਼ੀ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਆਪਣੇ ਸਾਥੀਆਂ ਦੀ ਮਦਦ ਨਾਲ ਮੰਗਵਾਈ ਸੀ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਤਰਨਤਾਰਨ : ਭਾਰਤ-ਪਾਕਿ ਸਰਹੱਦ ਨੇੜਿਓਂ 2 ਕਿਲੋ 20 ਗ੍ਰਾਮ ਹੈਰੋਇਨ ਸਮੇਤ ਅਫੀਮ ਬਰਾਮਦ

ਜ਼ਿਕਰਯੋਗ ਹੈ ਕਿ ਨਾਰਕੋਟਿਕ ਸੈੱਲ ਵਲੋਂ ਬੀਤੇ ਦੋ ਦਿਨ ਪਹਿਲਾਂ 2 ਕਿਲੋਂ ਤੋਂ ਵੱਧ ਹੈਰੋਇਨ ਜ਼ੀਰੋ ਲਾਈਨ ਤੋਂ ਬਰਾਮਦ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ  ਕੌਮਾਂਤਰੀ ਕੀਮਤ 40 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਫ਼ਸੋਸਜਨਕ ਖ਼ਬਰ: ਵਿਅਕਤੀ ਦਾ ਗਲ਼ਾ ਵੱਢ ਕੇ ਬੇਰਹਿਮੀ ਨਾਲ ਕੀਤਾ ਕਤਲ

 


Baljeet Kaur

Content Editor

Related News