ਲਾਕਡਾਊਨ ਦੇ ਬਾਵਜੂਦ ਤਰਨਤਾਰਨ ''ਚ ਆਮ ਵਾਂਗ ਖੁੱਲ੍ਹੀਆਂ ਦੁਕਾਨਾਂ

03/23/2020 9:59:18 AM

ਤਰਨਤਾਰਨ (ਰਮਨ) : ਪੰਜਾਬ ਸਰਕਾਰ ਵਲੋਂ ਜਿੱਥੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਲੋਕਾਂ ਨੂੰ ਘਰਾਂ ਅੰਦਰ 31 ਮਾਰਚ ਤਕ ਲਾਕਡਾਊਨ ਲਈ ਅਪੀਲ ਕੀਤੀ ਜਾ ਰਹੀ ਹੈ ਉੱਥੇ ਅੱਜ ਸਵੇਰ ਤੋਂ ਤਰਨਤਾਰਨ ਸ਼ਹਿਰ ਵਾਸੀਆਂ ਵਲੋਂ ਲਾਕਡਾਊਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਨੂੰ ਰੋਕਣ ਵਿਚ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨਾਕਾਮਯਾਬ ਦਿਖਾਈ ਦੇ ਰਿਹਾ ਹੈ। ਸ਼ਹਿਰ ਦੀਆਂ ਸਮੂਹ ਦੁਕਾਨਾਂ ਨੂੰ ਜ਼ਿਆਦਾਤਰ ਆਮ ਵਾਂਗ ਖੋਲ੍ਹ ਦਿੱਤਾ ਗਿਆ ਹੈ।

PunjabKesariਪ੍ਰਸ਼ਾਸਨ ਵਲੋਂ ਲੋਕਾਂ ਨੂੰ ਮੁਹੱਈਆ ਕਰਨ ਵਾਲੀਆਂ ਜ਼ਰੂਰੀ ਵਸਤੂਆਂ ਜਿਵੇਂ ਸਬਜ਼ੀ, ਕਰਿਆਨਾ , ਡੇਅਰੀ ,ਦਵਾਈਆਂ, ਪੈਟਰੋਲ ਪੰਪ ਆਦਿ ਦੀ ਖੁੱਲ੍ਹ ਦਿੱਤੀ ਗਈ ਸੀ ਉੱਥੇ ਇਸ ਤੋਂ ਇਲਾਵਾ ਹੋਰ ਆਮ ਦੁਕਾਨਾਂ ਅਤੇ ਰੇਹੜੀਆਂ ਸ਼ਰੇਆਮ ਸ਼ਹਿਰ ਵਿਚ ਖੁੱਲ੍ਹੀਆਂ ਨਜ਼ਰ ਆ ਰਹੀਆਂ ਹਨ । ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਖੁਦ ਇਹ ਨਹੀਂ ਪਤਾ ਕਿ ਕਿਸ ਦੁਕਾਨਦਾਰ ਨੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੁਕਾਨ ਕਿਸ ਤਰ੍ਹਾਂ ਖੋਲ੍ਹਣੀ ਹੈ। ਸ਼ਹਿਰ ਵਿਚ ਅੱਜ ਪੁਲਸ ਗਸ਼ਤ ਵੀ ਬਹੁਤ ਘੱਟ ਦਿਖਾਈ ਦੇ ਰਹੀ ਹੈ ਜੋ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੇ ਰੋਕਣ ਵਿੱਚ ਕਾਮਯਾਬ ਹੋ ਸਕਦੀ ਹੈ।


Baljeet Kaur

Content Editor

Related News