ਭਾਰਤ ਬੰਦ : ਤਰਨਤਾਰਨ ''ਚ ਬਸਪਾ ਦੇ ਆਗੂਆਂ ਨੇ ਦੁਕਾਨਾਂ ਕਰਵਾਈਆਂ ਬੰਦ

1/29/2020 12:44:29 PM

ਤਰਨਤਾਰਨ (ਰਮਨ) : ਸੀ.ਏ.ਏ. ਦੇ ਵਿਰੋਧ 'ਚ ਅੱਜ 'ਭਾਰਤ ਬੰਦ' ਦੀ ਕਾਲ ਨੂੰ ਲੈ ਕੇ ਤਰਨਤਾਰਨ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਚੱਲਦਿਆਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਆਗੂਆਂ ਵਲੋਂ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਬੋਹੜੀ ਚੌਕ, ਮੇਨ ਬਾਜ਼ਾਰ ਅਤੇ ਗਾਰਦ ਬਾਜ਼ਾਰ ਆਦਿ ਸਥਿਤ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਦੌਰਾਨ ਮੌਕੇ 'ਤੇ ਪੁੱਜੇ ਵੱਖ-ਵੱਖ ਪੁਲਸ ਅਧਿਕਾਰੀਆਂ ਅਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਫੋਰਸ ਵਲੋਂ ਲੋਕਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ ਪਰ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਕੀਤੇ ਜਾ ਰਹੇ ਰੋਸ ਨੂੰ ਵੇਖ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ।

PunjabKesari


Baljeet Kaur

Edited By Baljeet Kaur