ਅਗਵਾ ਹੋਏ ਢਾਈ ਸਾਲ ਦੇ ਬੱਚੇ ਦੀ ਪਿੰਡ ਦੇ ਛੱਪੜ ''ਚੋਂ ਮਿਲੀ ਲਾਸ਼ (ਵੀਡੀਓ)

Monday, Mar 04, 2019 - 09:56 AM (IST)

ਤਰਨਤਾਰਨ (ਵਿਜੇ ਕੁਮਾਰ) : ਬੀਤੇ ਹਫਤੇ ਤਰਨਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਭੈਣੀ ਸਿਧਵਾ 'ਚ ਇਕ ਢਾਈ ਸਾਲ ਦੇ ਬੱਚਾ ਅਗਵਾ ਹੋ ਗਿਆ ਸੀ, ਜਿਸ ਦੀ ਲਾਸ਼ ਪਿੰਡ ਦੇ ਹੀ ਛੱਪੜ 'ਚੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਗੁਰਸੇਵਕ ਨੂੰ ਅਗਵਾ ਕਰਕੇ ਲੈ ਕੇ ਜਾਂਦੇ ਬੰਦਿਆਂ ਨੂੰ ਵੀ ਪਿੰਡ ਦੀ ਇਕ ਕੁੜੀ ਵਲੋਂ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਸੀ। ਪੁਲਸ 'ਚ ਰਿਪੋਰਟ ਦਰਜ ਕਰਵਾਉਣ ਦੇ ਹਫਤੇ ਬਾਅਦ ਬੱਚੇ ਦੀ ਲਾਸ਼ ਘਰ ਦੇ ਨੇੜੈ ਪੈਂਦੇ ਛੱਪੜ 'ਚੋਂ ਬਰਾਮਦ ਹੋਈ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਸ ਦੀ ਢਿੱਲੀ ਜਾਂਚ ਦੇ ਚੱਲਦਿਆਂ ਬੱਚੇ ਦਾ ਕਤਲ ਹੋਇਆ ਹੈ।

ਦੂਜੇ ਪਾਸੇ ਪੁਲਸ ਨੇ ਪਿੰਡਵਾਸੀਆਂ ਦੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ। ਥਾਣਾ ਸਦਰ ਦੇ ਐੱਸ.ਐੱਚ.ਓ. ਜਸਪਾਲ  ਸਿੰਘ ਮੁਤਾਬਕ ਉਨ੍ਹਾਂ ਵਲੋਂ ਸ਼ੱਕੀ ਬੰਦਿਆ ਦੀ ਕਾਲ ਡਿਟੇਲ ਕਢਵਾਈ ਗਈ ਸੀ ਤੇ ਹਰੇਕ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਸੀ। 


author

Baljeet Kaur

Content Editor

Related News