ਫਿਰੋਜ਼ਪੁਰ ਥਾਣੇ ਦੀ ਕੰਧ 'ਤੇ ਸ਼ੱਕੀ ਹਾਲਾਤ 'ਚ ਮਿਲਿਆ ਟੇਪ ਰਿਕਾਰਡਰ, 'ਬੰਬ' ਦੇ ਖ਼ਦਸ਼ੇ ਵਜੋਂ ਇਲਾਕਾ ਕੀਤਾ ਸੀਲ

Tuesday, Aug 23, 2022 - 11:26 AM (IST)

ਫਿਰੋਜ਼ਪੁਰ ਥਾਣੇ ਦੀ ਕੰਧ 'ਤੇ ਸ਼ੱਕੀ ਹਾਲਾਤ 'ਚ ਮਿਲਿਆ ਟੇਪ ਰਿਕਾਰਡਰ, 'ਬੰਬ' ਦੇ ਖ਼ਦਸ਼ੇ ਵਜੋਂ ਇਲਾਕਾ ਕੀਤਾ ਸੀਲ

ਫਿਰੋਜ਼ਪੁਰ (ਕੁਮਾਰ) : ਥਾਣਾ ਸਦਰ ਫਿਰੋਜ਼ਪੁਰ ਦੀ ਕੰਧ 'ਤੇ ਸ਼ੱਕੀ ਹਾਲਤ 'ਚ ਇਕ ਟੇਪ ਰਿਕਾਰਡਰ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪੁਲਸ ਵੱਲੋਂ ਇਸ 'ਚ ਬੰਬ ਲੱਗੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਪੁਲਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਹਾਈਵੇਅ ’ਤੇ ਆ ਗਈ ਕਰੋੜਾਂ ’ਚ ਬਣਾਈ ਕੋਠੀ, ਕਿਸਾਨ ਨੇ ਜੁਗਾੜੂ ਤਕਨੀਕ ਵਰਤ ਕੇ ਕਰ ਵਿਖਾਇਆ ਕਮਾਲ (ਵੀਡੀਓ)

ਜਾਣਕਾਰੀ ਮੁਤਾਬਕ ਥਾਣਾ ਸਦਰ ਫਿਰੋਜ਼ਪੁਰ ਦੀ ਚਾਰਦੀਵਾਰੀ ਕੋਲ ਇੱਕ ਟੇਪ ਰਿਕਾਰਡਰ ਪਿਆ ਮਿਲਿਆ ਹੈ। ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ 'ਚ ਬੰਬ ਲੱਗਾ ਹੋ ਸਕਦਾ ਹੈ। ਇਸ ਸੰਬੰਧੀ ਗੱਲ ਕਰਦਿਆਂ ਐੱਸ.ਐੱਚ.ਓ. ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਲੋਕਾਂ ਦੀ ਸੁਰੱਖਿਆ ਅਤੇ ਸ਼ੱਕੀ ਹਾਲਾਤਾਂ ਦੇ ਮੱਦੇਨਜ਼ਰ ਪੁਲਸ ਨੇ ਇਲਾਕੇ ਨੂੰ ਸੀਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਐੱਸ.ਐੱ.ਪੀ. ਫਿਰੋਜ਼ਪੁਰ ਸੁਰਿੰਦਰ ਲਾਂਬਾ ਅਤੇ ਹੋਰ ਅਧਿਕਾਰੀ ਅਤੇ ਵਿਸ਼ੇਸ਼ ਟੀਮਾਂ ਅਤੇ ਫੌਜ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ ਹਨ ਅਤੇ ਪੁਲਸ ਜਾਂਚ ਜਾਰੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News