ਟਰੇਨ ਹੇਠਾਂ ਆਇਆ ਵਿਅਕਤੀ, ਸਰੀਰ ਤੋਂ ਵੱਖ ਹੋਈਆਂ ਲੱਤਾਂ

12/16/2018 4:42:07 PM

ਤਪਾ ਮੰਡੀ (ਸ਼ਾਮ, ਗਰਗ, ਮਾਰਕੰਡਾ) : ਬੀਤੀ ਰਾਤ ਅੰਬਾਲਾ-ਬਠਿੰਡਾ ਰੇਲਵੇ ਟਰੈਕ 'ਤੇ ਸਟੇਸ਼ਨ ਨੇੜੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਇਕ ਵਿਅਕਤੀ ਦੇ ਗੱਡੀ ਹੇਠਾਂ ਆਉਣ ਨਾਲ ਦੋਵੇਂ ਲੱਤਾਂ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਲਾਲ ਸਿੰਘ ਵਾਸੀ ਖੱਟਰਪੱਤੀ ਤਪਾ ਜੋ ਪੱਲੇਦਾਰ ਯੂਨੀਅਨ 'ਚ ਬਤੌਰ ਮਜਦੂਰ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਕਈ ਦਿਨਾਂ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਕਾਰਨ ਸ਼ਾਮ 6.30 ਵਜੇ ਦੇ ਕਰੀਬ ਘਰੋਂ ਬਾਹਰ ਚਲਾ ਗਿਆ ਤੇ ਅੱਧੇ ਘੰਟੇ ਬਾਅਦ ਉਨ੍ਹਾਂ ਸੂਚਨਾ ਮਿਲੀ ਕਿ ਕੁਲਵੰਤ ਸਿੰਘ ਲਾਈਨ ਕਰਾਸ ਕਰਨ ਲੱਗਿਆਂ ਗੱਡੀ ਹੇਠਾਂ ਆ ਗਿਆ, ਜਿਸ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਹਨ। ਇਸ ਉਪਰੰਤ ਉਸ ਨੂੰ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਗਿਆ ਹੈ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਇਸ ਸਬੰਧੀ ਰੇਲਵੇ ਪੁਲਸ ਦੇ ਪੀ.ਸੀ. ਅਵਤਾਰ ਸਿੰਘ ਤੇ ਚੌਂਕੀ ਇੰਚਾਰਜ ਪਰਮਜੀਤ ਸਿੰਘ ਦਾ ਕਹਿਣਾ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Baljeet Kaur

Content Editor

Related News