ਨਕਲੀ ਥਾਣੇਦਾਰ ਦਾ ਮਾਮਲਾ ਪੁੱਜਿਆ ਪੰਜਾਬ ਸਰਕਾਰ ਦੇ ਹੋਮ ਵਿਭਾਗ ਕੋਲ

Monday, Dec 30, 2019 - 12:44 PM (IST)

ਨਕਲੀ ਥਾਣੇਦਾਰ ਦਾ ਮਾਮਲਾ ਪੁੱਜਿਆ ਪੰਜਾਬ ਸਰਕਾਰ ਦੇ ਹੋਮ ਵਿਭਾਗ ਕੋਲ

ਤਪਾ ਮੰਡੀ (ਢੀਂਗਰਾ) : ਤਪਾ ਪੁਲਸ ਵੱਲੋਂ ਬੀਤੇ ਦਿਨ ਫੜੇ ਗਏ ਨਕਲੀ ਥਾਣੇਦਾਰ ਦਾ ਮਾਮਲਾ ਪੰਜਾਬ ਸਰਕਾਰ ਦੇ ਹੋਮ ਵਿਭਾਗ ਕੋਲ ਪੁੱਜ ਗਿਆ ਹੈ ਅਤੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਪੂਰੇ ਮਾਮਲੇ ਦੀ ਜਾਂਚ ਲਈ ਆਈ. ਜੀ. ਪਟਿਆਲਾ ਦੀ ਦੇਖ-ਰੇਖ 'ਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਇਹ ਟੀਮ ਜਿਸ 'ਚ ਆਈ. ਜੀ. ਪਟਿਆਲਾ ਤੋਂ ਇਲਾਵਾ 6 ਜ਼ਿਲਿਆਂ ਦੇ ਪੁਲਸ ਮੁਖੀ ਜਿਨ੍ਹਾਂ 'ਚ ਅੰਮ੍ਰਿਤਸਰ ਦਿਹਾਤੀ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਸ਼ਾਮਲ ਹਨ, ਮਾਮਲੇ ਦੀ ਜਾਂਚ ਕਰਨਗੇ।

ਜਾਂਚ ਮੁੱਖ ਤੌਰ 'ਤੇ ਦੋ ਵਿਸ਼ਿਆਂ 'ਤੇ ਆਧਾਰਤ ਹੋਵੇਗੀ, ਪਹਿਲੀ ਜਾਂਚ ਕਿ ਨਕਲੀ ਥਾਣੇਦਾਰ ਹਰਇੰਦਰ ਸਿੰਘ ਉਰਫ ਬੱਬੂ 12 ਬੋਰ ਇੰਨੇ ਲੰਬੇ ਸਮੇਂ ਤੱਕ ਕਿਵੇਂ ਜਾਅਲੀ ਪੁਲਸ ਨੌਕਰੀ ਦੇ ਪੱਤਰ ਜਾਰੀ ਕਰਦਾ ਰਿਹਾ ਅਤੇ ਇੰਨੇ ਲੰਬੇ ਸਮੇਂ ਤੱਕ ਇਸ ਦਾ ਨਕਲੀ ਆਪ੍ਰੇਸ਼ਨ ਕਿਵੇਂ ਚਲਦਾ ਰਿਹਾ। ਦੂਜਾ ਆਪਣੇ ਸਕੇ ਸਬੰਧੀਆਂ ਨੂੰ ਪੁਲਸ ਵਿਭਾਗ 'ਚ ਨੌਕਰੀ ਦਿਵਾਉਣ ਵਾਲੇ ਕੀ ਇਸ ਮਾਮਲੇ ਵਿਚ ਬਰਾਬਰ ਦੇ ਦੋਸ਼ੀ ਨਹੀਂ।

ਤਪਾ ਪੁਲਸ ਵੱਲੋਂ ਕੀਤੀ ਜਾਂਚ ਅਨੁਸਾਰ ਕੁੱਲ 11 ਵਿਅਕਤੀਆਂ ਨੇ ਇਸ ਨਕਲੀ ਥਾਣੇਦਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਕੁੱਲ 70 ਲੱਖ ਰੁਪਏ ਦੀ ਰਕਮ ਇਸ ਨਕਲੀ ਥਾਣੇਦਾਰ ਨੇ ਨੌਕਰੀ ਦੇ ਚਾਹਵਾਨ ਵਿਅਕਤੀਆਂ ਤੋਂ ਲਈ। ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਹਰਇੰਦਰ ਸਿੰਘ ਮੂਲ ਰੂਪ 'ਚ ਇਕ ਕਿਸਾਨ ਹੈ ਅਤੇ ਆਪਣੇ ਆਪ ਨੂੰ ਪੰਜਾਬ ਪੁਲਸ 'ਚ ਸਬ-ਇਸਪੈਕਟਰ ਖੁਫੀਆ ਵਿੰਗ ਦੱਸਦਾ ਸੀ ਅਤੇ ਨੌਕਰੀ ਲਾਉਣ ਬਦਲੇ ਪੈਸੇ ਲੈਂਦਾ ਸੀ। ਪੁਲਸ ਨੇ ਉਸ ਪਾਸੋਂ ਇਕ ਲਗਜ਼ਰੀ ਕਾਰ ਪੀ. ਬੀ. 08 ਸੀ. ਟੀ. 0027 ਬਰਾਮਦ ਕੀਤੀ ਹੈ ਅਤੇ ਨਾਲ ਹੀ ਚੰਡੀਗੜ੍ਹ ਦੇ ਇਕ ਕੈਫੇ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਥੋਂ ਉਹ ਜਾਅਲੀ ਨਿਯੁਕਤੀ ਪੱਤਰ ਤਿਆਰ ਕਰਵਾਉਂਦਾ ਸੀ । ਪੁੱਛ ਪੜਤਾਲ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ 40 ਲੱਖ ਰੁਪਏ 'ਚ ਇਕ ਕਾਰ ਖਰੀਦੀ, ਆਪਣੀ ਬੀਮਾਰ ਲੜਕੀ ਦੇ ਇਲਾਜ 'ਤੇ ਪੈਸੇ ਖਰਚੇ ਅਤੇ ਦਿੱਲੀ ਰਿਹਾਇਸ਼ ਦੌਰਾਨ ਹੋਟਲਾਂ ਦੇ ਬਿੱਲ ਅਦਾ ਕੀਤੇ।


author

cherry

Content Editor

Related News