4 ਲੱਖ ਤੋਂ ਵਧੇਰੇ ਦੀ ਆਨਲਾਈਨ ਠੱਗੀ ਦੇ ਦੋਸ਼ ਹੇਠ ਅਣਪਛਾਤੇ ’ਤੇ ਮਾਮਲਾ ਦਰਜ

Friday, Oct 09, 2026 - 01:35 PM (IST)

4 ਲੱਖ ਤੋਂ ਵਧੇਰੇ ਦੀ ਆਨਲਾਈਨ ਠੱਗੀ ਦੇ ਦੋਸ਼ ਹੇਠ ਅਣਪਛਾਤੇ ’ਤੇ ਮਾਮਲਾ ਦਰਜ

ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਾਈਬਰ ਕ੍ਰਾਈਮ ਪੁਲਸ ਨੇ 4, 80, 299 ਰੁਪਏ ਦੀ ਆਨਲਾਈਨ ਠੱਗੀ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਵਾਈ ਸ਼ਿਕਾਇਤ ’ਚ ਰਾਕੇਸ਼ ਕੁਮਾਰ ਭਾਟੀਆ ਪੁੱਤਰ ਰਾਜਮਲ ਭਾਟੀਆ ਨਿਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੇ ਦੱਸਿਆ ਕਿ ਉਹ ਨੈਸ਼ਨਲ ਇੰਸ਼ੋਰੈਂਸ ਕੰਪਨੀ ਦਾ ਸੇਵਾਮੁਕਤ ਕਰਮਚਾਰੀ ਹੈ। 

ਇਹ ਵੀ ਪੜ੍ਹੋ: LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ, First Year ਦੀ ਸਟੂਡੈਂਟ...

18 ਸਤੰਬਰ ਨੂੰ ਵੱਖ-ਵੱਖ ਮੋਬਾਈਲ ਫ਼ੋਨਾਂ ਤੋਂ ਅਣਜਾਣ ਵਿਅਕਤੀਆਂ ਵੱਲੋਂ ਕਿਸੇ ਪਾਲਿਸੀ ਬੋਨਸ ਦੇ ਨਾਮ ’ਤੇ ਉਸ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਵੱਲੋਂ ਪੈਸੇ ਵਾਪਸ ਮਿਲਣ ਅਤੇ ਬੋਨਸ ਜਾਰੀ ਕਰਨ ਦਾ ਝਾਂਸਾ ਦੇ ਕੇ ਉਸ ਕੋਲੋਂ ਵੱਖ-ਵੱਖ ਖਾਤਿਆਂ 'ਚ ਆਨਲਾਈਨ 4,80,299 ਰੁਪਏ ਜਮ੍ਹਾਂ ਕਰਵਾ ਲਏ ਗਏ। 
ਇਸ ਤੋਂ ਬਾਅਦ ਉਸ ਨੂੰ 22,34,517 ਰੁਪਏ ਦੀ ਰਕਮ 48 ਘੰਟਿਆਂ 'ਚ ਖਾਤੇ 'ਚ ਆਉਣ ਦਾ ਭਰੋਸਾ ਦਿੱਤਾ ਗਿਆ ਪਰ ਕੋਈ ਰਕਮ ਪ੍ਰਾਪਤ ਨਹੀਂ ਹੋਈ। ਅਣਪਛਾਤੇ ਮਹਿਲਾ ਅਤੇ ਵਿਅਕਤੀਆਂ ਵੱਲੋਂ ਉਸ ਨਾਲ ਆਨਲਾਈਨ ਧੋਖਾਦੇਹੀ ਕੀਤੀ ਗਈ ਹੈ। ਇਸ ਸਬੰਧੀ ਉਸ ਨੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਚੰਨੀ ਦਾ ਵੱਡਾ ਐਲਾਨ, ਕੱਢਣਗੇ 'ਪੱਗੜੀ ਸੰਭਾਲ ਯਾਤਰਾ'

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News