ਬਠਿੰਡਾ : ਨਹੀਂ ਰੀਸਾਂ ਇਸ ਬਾਬੇ ਦੀਆਂ, ਲੱਕੜ ਦਾ ਬਣਾ 'ਤਾ ਸਾਈਕਲ (ਵੀਡੀਓ)

02/14/2020 12:32:35 PM

ਤਲਵੰਡੀ ਸਾਬੋ (ਮਨੀਸ਼) : ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਨਾ ਹੀ ਸ਼ੌਕ ਪੁਗਾਉਣ ਦੀ ਕੋਈ ਉਮਰ ਹੁੰਦੀ ਹੈ ਤੇ ਇਸ ਗੱਲ ਨੂੰ ਸਾਬਿਤ ਕੀਤਾ ਹੈ ਬਠਿੰਡਾ ਪਿੰਡ ਤੁੰਗਵਾਲੀ ਦੇ ਕਿਸਾਨ ਗੁਰਚਰਨ ਸਿੰਘ ਨੇ, ਜਿਸ ਦੇ ਚਰਚੇ ਇਕੱਲੇ ਇਲਾਕੇ 'ਚ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਤੱਕ ਹੋ ਰਹੇ ਹਨ।

PunjabKesari

ਦਰਅਸਲ ਪੇਸ਼ੇ ਵਜੋਂ ਕਿਸਾਨ ਗੁਰਚਰਨ ਸਿੰਘ ਨੇ ਇਕ ਲੱਕੜ ਦਾ ਸਾਇਕਲ ਬਣਾਇਆ ਹੈ। ਕਿਸਾਨ ਨੇ ਦੱਸਿਆ ਕਿ ਇਸ ਸਾਈਕਲ ਨੂੰ ਤਿਆਰ ਕਰਨ ਦਾ ਮਕਸਦ ਅੱਜ-ਕੱਲ ਦੇ ਬੱਚਿਆਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕਰਨਾ ਸੀ ਤੇ ਇਸ ਦੇ ਲਈ ਉਹ ਬੱਚਿਆਂ ਨੂੰ ਕੁਝ ਵੱਖਰਾ ਕਰ ਕੇ ਦੇਣਾ ਚਾਹੁੰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਲੱਕੜ ਦਾ ਪਹਿਲਾ ਸਾਈਕਲ ਤਿਆਰ ਕਰਨ ਲਈ ਉਨ੍ਹਾਂ ਨੂੰ ਕਾਫੀ ਦਿਨ ਲੱਗ ਗਏ ਤੇ ਲੱਕੜ ਵੀ ਕਾਫੀ ਵੇਸਟ ਹੋਈ ਪਰ ਹੁਣ ਉਹ 2-3 ਦਿਨ 'ਚ ਸਾਈਕਲ ਤਿਆਰ ਕਰ ਲੈਂਦੇ ਹਨ।

PunjabKesari

ਲੱਕੜ ਦੇ ਇਸ ਸਾਈਕਲ ਨੂੰ ਵੇਖਣ ਲਈ ਜਿਥੇ ਆਸ-ਪਾਸ ਦੇ ਲੋਕ ਲਗਾਤਾਰ ਆ ਰਹੇ ਹਨ, ਉਥੇ ਹੀ ਲੋਕਾਂ ਵਲੋਂ ਸਾਈਕਲ ਬਣਾਉਣ ਦੇ ਆਰਡਰ ਵੀ ਆਉਣ ਲੱਗੇ ਹਨ। ਦੱਸ ਦੇਈਏ ਕਿ ਫਸਲੀ ਚੱਕਰ 'ਚੋਂ ਨਿਕਲ ਸਹਾਇਕ ਧੰਦੇ ਅਪਣਾਉਣ ਵਾਲਾ ਗੁਰਚਰਨ ਸਿੰਘ ਸ਼ਹਿਦ ਦੇ ਕੰਮ 'ਚ ਵੀ ਕਾਫੀ ਨਾਮਨਾਂ ਖੱਟ ਚੁੱਕੇ ਹਨ ਤੇ ਕਿਸਾਨਾਂ ਲਈ ਮਿਸਾਲ ਬਣੇ ਹੋਏ ਹਨ।

PunjabKesari


cherry

Content Editor

Related News