ਪੰਜਾਬ ਦੇ ਨੌਜਵਾਨ ਦੀ ਸਰੀ 'ਚ ਮੌਤ
Friday, Jan 03, 2020 - 10:08 AM (IST)
ਤਲਵੰਡੀ ਭਾਈ (ਗੁਲਾਟੀ) : ਪਿੰਡ ਧੰਨਾ ਸ਼ਹੀਦ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ 'ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਉਮਰ 26 ਸਾਲ ਪੁੱਤਰ ਚਰਨਜੀਤ ਸਿੰਘ ਵਾਸੀ ਧੰਨਾ ਸ਼ਹੀਦ, ਜੋ ਮਾਰਚ 2019 'ਚ ਕੈਨੇਡਾ ਦੇ ਸਰੀ ਸ਼ਹਿਰ 'ਚ ਗਿਆ ਸੀ, ਦੀ ਮੌਤ ਹੋ ਗਈ। ਉਹ 28 ਦਸੰਬਰ ਨੂੰ ਆਪਣੇ ਦੋਸਤਾਂ ਨਾਲ ਸ਼ਾਮ ਵੇਲੇ ਕਲੱਬ 'ਚ ਗਿਆ, ਜਿਸ ਦੀ ਅਗਲੇ ਦਿਨ ਸਵੇਰੇ ਹਸਪਤਾਲ 'ਚ ਦਾਖਲ ਹੋਣ ਦੀ ਸੂਚਨਾ ਪਰਿਵਾਰ ਨੂੰ ਮਿਲੀ ਅਤੇ 1 ਜਨਵਰੀ ਨੂੰ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਉਸ ਦੀ ਮੌਤ ਕਾਰਨ ਪਿੰਡ 'ਚ ਉਦਾਸੀ ਦਾ ਆਲਮ ਹੈ।