ਪੇਕੇ ਘਰੋਂ ਪਤਨੀ ਨਹੀਂ ਆਈ ਵਾਪਸ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Wednesday, Jun 24, 2020 - 02:17 PM (IST)

ਪੇਕੇ ਘਰੋਂ ਪਤਨੀ ਨਹੀਂ ਆਈ ਵਾਪਸ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਵਾੜਾ ਭਾਈਕਾ ਨੇੜੇ ਲੰਘਦੀ ਸਰਹਿੰਦ ਫੀਡਰ ‌'ਚ ਇਕ ਵਿਅਕਤੀ ਵਲੋਂ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਰੇਲ ਮੰਡਲ ਦੇ ਸੀਨੀਅਰ ਅਧਿਕਾਰੀ ਦੀ ਗੱਡੀ ਨਹਿਰ 'ਚ ਡਿੱਗੀ

ਜਾਣਕਰੀ ਮੁਤਾਬਕ ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਕਾਲਾ ਵਾਸੀ ਮਿਰਜ਼ੇ ਕੇ ਵਜੋਂ ਹੋਈ। ਮ੍ਰਿਤਕ ਮਕਾਨ ਉਸਾਰੀ ਦਾ ਕਾਰੀਗਰ ਸੀ, ਜੋ ਆਪਣੀ ਪਤਨੀ ਨੂੰ ਲੈਣ ਲਈ ਆਪਣੇ ਸਹੁਰੇ ਪਿੰਡ ਸ਼ਕੂਰ ਆਪਣੇ ਪਰਿਵਾਰ ਨਾਲ ਗਿਆ ਸੀ ਪਰ ਉਹ ਵਾਪਸ ਨਹੀਂ ਆਈ। ਉਥੋਂ ਵਾਪਸ ਆਉਂਦਿਆਂ ਪਿੰਡ ਵਾੜਾ ਭਾਈਕਾ ਨੇੜੇ ਲੰਘਦੀ ਸਰਹਿੰਦ ਫੀਡਰ ‌'ਚ ਜਗਤਾਰ ਨੇ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਵਲੋਂ ਇਸ ਮਾਮਲੇ 'ਚ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋਂ : ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਟੈਂਕੀ 'ਤੇ ਚੜ੍ਹਿਆ ਕਿਸਾਨ, ਪੀਤੀ ਜ਼ਹਿਰੀਲੀ ਦਵਾਈ


author

Baljeet Kaur

Content Editor

Related News