ਤਲਵੰਡੀ ਭਾਈ : ਹਥਿਆਰਾਂ ਦੀ ਨੋਕ ''ਤੇ ਦੇਰ ਰਾਤ ਲੁਟੇਰਿਆਂ ਨੇ ਖੋਹੀ ਕਾਰ

Sunday, Nov 04, 2018 - 01:11 PM (IST)

ਤਲਵੰਡੀ ਭਾਈ : ਹਥਿਆਰਾਂ ਦੀ ਨੋਕ ''ਤੇ ਦੇਰ ਰਾਤ ਲੁਟੇਰਿਆਂ ਨੇ ਖੋਹੀ ਕਾਰ

ਤਲਵੰਡੀ ਭਾਈ (ਗੁਲਾਟੀ) - ਤਲਵੰਡੀ ਭਾਈ 'ਚ ਬੀਤੀ ਦੇਰ ਰਾਤ ਹਥਿਆਰਾਂ ਦੀ ਨੋਕ 'ਤੇ ਦੋ ਲੁਟੇਰਿਆਂ ਵਲੋਂ ਇਕ ਸਵਿੱਫਟ ਡਿਜ਼ਾਇਰ ਕਾਰ ਖੋਹ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਵਾਰਡ ਨੰਬਰ-09, ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣਾ ਕੰਮ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਪਰਤ ਰਿਹਾ ਸੀ। ਰਾਤ ਕਰੀਬ ਸਵਾ ਨੌ ਵਜੇ ਮੱਖੂ ਨੇੜੇ ਜਦੋਂ ਉਹ ਪਿਸ਼ਾਬ ਕਰਨ ਲਈ ਰੁਕਿਆ ਤਾਂ ਮੋਟਰਸਾਈਕਲ ਸਵਾਰ 2 ਲੁਟੇਰੇ, ਜਿਨ੍ਹਾਂ ਕੋਲ ਇਕ ਪਿਸਤੌਲ ਅਤੇ ਇਕ ਕੋਲ ਕਿਰਚ ਸੀ, ਨੇ ਮੈਨੂੰ ਡਰਾ-ਧਮਕਾ ਕੇ ਮੇਰੇ ਤੋਂ ਗੱਡੀ ਖੋਹ ਲਈ ਅਤੇ ਮੌਕੇ 'ਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਪੀੜਤ ਵਿਅਕਤੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਦਿਆਂ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News