ਪਟਨਾ ਸਾਹਿਬ ''ਚ ਖਿੱਚ ਦਾ ਕੇਂਦਰ ਬਣਿਆ ਦੁਮਾਲੇ ਵਾਲਾ ''ਸਿੰਘ'' (ਵੀਡੀਓ)
Sunday, Dec 24, 2017 - 07:54 PM (IST)
ਪਟਨਾ ਸਾਹਿਬ (ਰਮਨਦੀਪ ਸਿੰਘ ਸੋਢੀ) : 160 ਮੀਟਰ ਲੰਮਾ ਦੁਮਾਲਾ ਸਜਾ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਮੋਟਰਸਾਈਕਲ ਰੇਹੜੀ 'ਤੇ ਤਖਤ ਸ੍ਰੀ ਪਟਨਾ ਸਾਹਿਬ ਆਉਣ ਵਾਲੇ ਇਹ ਹਨ ਨਿਹੰਗ ਰਣਜੀਤ ਸਿੰਘ। ਜੋ ਆਪਣੇ ਸਰੂਪ ਰਾਹੀਂ ਨੌਜਵਾਨਾਂ ਨੂੰ ਗੁਰੂ ਦੇ ਲੜ ਲੱਗਣ ਦਾ ਸੁਨੇਹਾ ਦੇ ਰਹੇ ਹਨ। 70 ਸਾਲਾਂ ਨਿਹੰਗ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਪਾਵਨ ਮੌਕੇ 'ਤੇ ਉਹ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹੋਏ ਪਟਨਾ ਸਾਹਿਬ ਦੀ ਧਰਤੀ 'ਤੇ ਪੁੱਜੇ ਹਨ।
ਰੋਜ਼ਾਨਾ ਦੋ ਘੰਟਿਆਂ 'ਚ ਆਪਣੀ ਦਸਤਾਰ ਸਜਾਉਂਦੇ ਨਿਹੰਗ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਉਨ੍ਹਾਂ ਦੇ ਦੁਮਾਲੇ ਦਾ ਭਾਰ 15-16 ਕਿਲੋ ਹੈ ਤੇ ਉਹ ਗੁਰਪੁਰਬ ਮੌਕੇ 350 ਮੀਟਰ ਤੱਕ ਦਾ ਦੁਮਾਲਾ ਸਜਾਉਣਗੇ।
ਦੱਸਣਯੋਗ ਹੈ ਕਿ 25 ਦਸੰਬਰ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਨਮ ਅਸਥਾਨ ਤਖਤ ਸ੍ਰੀ ਪਟਨਾ ਸਾਹਿਬ 'ਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ, ਜਿਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਰਹੇ ਹਨ।
