ਟੇਲਰ ਦੀ ਦੁਕਾਨ ''ਚ ਲੱਗੀ ਅੱਗ, ਸਿਲਾਈ ਮਸ਼ੀਨ ਤੇ ਕੱਪੜੇ ਸੜੇ

Wednesday, Dec 27, 2017 - 07:24 AM (IST)

ਟੇਲਰ ਦੀ ਦੁਕਾਨ ''ਚ ਲੱਗੀ ਅੱਗ, ਸਿਲਾਈ ਮਸ਼ੀਨ ਤੇ ਕੱਪੜੇ ਸੜੇ

ਜਲੰਧਰ, (ਪ੍ਰੀਤ, ਸੁਧੀਰ)- ਨਿਊ ਸ਼ਾਸਤਰੀ ਨਗਰ 'ਚ ਸਥਿਤ ਟੇਲਰ ਦੀ ਦੁਕਾਨ 'ਤੇ ਸਵੇਰੇ ਅੱਗ ਲੱਗ ਗਈ। ਅੱਗ 'ਤੇ ਦੁਕਾਨਦਾਰ ਨੇ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਾ ਪਰ ਲੱਖਾਂ ਦਾ ਨੁਕਸਾਨ ਦੱਸਿਆ ਗਿਆ ਹੈ।ਫੈਸ਼ਨ ਟੇਲਰ ਦੇ ਮਾਲਕ ਮੁਹੰਮਦ ਮੰਸੂਰ ਨੇ ਦੱਸਿਆ ਕਿ ਅੱਜ ਸਵੇਰੇ ਗੁਆਂਢ ਦੇ ਦੁਕਾਨਦਾਰਾਂ ਨੇ ਸੂਚਨਾ ਦਿੱਤੀ ਕਿ ਦੁਕਾਨ 'ਚ ਅੱਗ ਲੱਗ ਗਈ ਹੈ। ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਉਹ ਖੁਦ ਤੁਰੰਤ ਦੁਕਾਨ 'ਤੇ ਪਹੁੰਚਿਆ ਅਤੇ ਆਲੇ-ਦੁਆਲੇ ਦੇ ਲੋਕਾਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾ ਲਿਆ। ਫਾਇਰ ਬ੍ਰਿ੍ਰਗੇਡ ਦੀ ਟੀਮ ਜਦੋਂ ਮੌਕੇ 'ਤੇ ਪਹੁੰਚੀ ਤਾਂ ਅੱਗ 'ਤੇ ਕਾਬੂ ਪਾਇਆ ਜਾ ਚੁੱਕਾ ਸੀ। ਲੋਕਾਂ ਨੇ ਅੱਗ ਬੁਝਾਉਣ ਦੇ ਨਾਲ-ਨਾਲ ਦੁਕਾਨ 'ਚ ਪਿਆ ਸਾਮਾਨ ਬਾਹਰ ਕੱਢ ਦਿੱਤਾ, ਜਿਸ ਕਾਰਨ ਨੁਕਸਾਨ ਘੱਟ ਹੋਇਆ। ਮੁਹੰਮਦ ਮੰਸੂਰ ਮੁਤਾਬਕ ਅੱਗ ਲੱਗਣ ਨਾਲ ਦੁਕਾਨ 'ਚ ਪਈ ਸਿਲਾਈ ਮਸ਼ੀਨ ਤੇ ਕੱਪੜੇ ਆਦਿ ਸਾਮਾਨ ਸੜ ਗਿਆ। 


Related News