ਪੰਜਾਬ 'ਚ ਸਰਕਾਰੀ ਸਕੂਲਾਂ ਦੇ ਪਾੜ੍ਹੇ ਹੁਣ ਰੋਜ਼ ਬੋਲਣਗੇ ਪਹਾੜੇ, 'ਇੱਕ ਦੂਣੀ ਦੂਣੀ, ਦੋ ਦੂਣੀ ਚਾਰ'

Wednesday, Oct 19, 2022 - 01:06 PM (IST)

ਲੁਧਿਆਣਾ (ਵਿੱਕੀ) : ਬੁਨਿਆਦੀ ਸੰਖਿਆ ਗਿਆਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਪਹਾੜਿਆਂ ਦੀ ਮੁਹਾਰਤ ਬਹੁਤ ਮਹੱਤਵਪੂਰਨ ਹੈ। ਇਸ ਦੇ ਲਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਟੀਮ ਦੇ ਵੱਲੋਂ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ 19 ਅਕਤੂਬਰ, 2022 ਤੋਂ 31 ਅਕਤੂਬਰ, 2022 ਤੱਕ ਪਹਿਲੀ ਤੋਂ ਪੰਜਵੀਂ ਜਮਾਤ ਨੂੰ ਪਹਾੜਿਆਂ ਦੇ ਅਭਿਆਸ ਵੱਲ ਕੇਂਦਰਿਤ ਕੀਤਾ ਜਾ ਰਿਹਾ ਹੈ। ਹੁਣ ਸਰਕਾਰੀ ਸਕੂਲਾਂ ਦੇ ਬੱਚਿਆਂ ਵੱਲੋਂ ਰੋਜ਼ਾਨਾ ਪਹਾੜੇ ਬੋਲੇ ਜਾਣਗੇ। ਸਕੂਲਾਂ 'ਚ ਪਹਿਲੀ ਜਮਾਤ ਨੂੰ 5 ਤੱਕ ਪਹਾੜੇ, ਦੂਜੀ ਜਮਾਤ ਨੂੰ 10 ਤੱਕ, ਤੀਜੀ ਜਮਾਤ ਨੂੰ 15 ਤੱਕ, ਚੌਥੀ ਜਮਾਤ ਨੂੰ 20 ਤੱਕ ਅਤੇ ਪੰਜਵੀਂ ਜਮਾਤ ਨੂੰ ਵੀ 20 ਤੱਕ ਪਹਾੜਿਆਂ ਦਾ ਅਭਿਆਸ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਨਹੀਂ ਘੱਟ ਰਿਹਾ 'ਡੇਂਗੂ' ਦਾ ਕਹਿਰ, ਹੁਣ 52 ਨਵੇਂ ਮਰੀਜ਼ ਆਏ ਸਾਹਮਣੇ
ਇੰਝ ਕਰਵਾਇਆ ਜਾਵੇਗਾ ਅਭਿਆਸ
ਰੋਜ਼ਾਨਾ ਸਕੂਲੀ ਸਮੇਂ 'ਚ ਘੱਟੋ-ਘੱਟ 15-30 ਮਿੰਟ ਪਹਾੜਿਆਂ ਦਾ ਅਭਿਆਸ ਕਰਾਇਆ ਜਾਵੇ। 

ਪਹਾੜਿਆਂ ਦੇ ਅਭਿਆਸ ਲਈ 'ਅਧਿਆਪਕ ਸਿਖਲਾਈ ਪ੍ਰੋਗਰਾਮ' ਦੌਰਾਨ ਸੁਝਾਈਆਂ ਦਿਲਚਸਪ ਗਤੀਵਿਧੀਆਂ ਦੀ ਵਰਤੋਂ ਕੀਤੀ ਜਾਵੇ।

ਇਸ ਦੇ ਨਾਲ ਹੀ ਆਪ ਜੀ ਵੱਲੋਂ ਅਪਣਾਈਆਂ ਜਾ ਰਹੀਆਂ ਅਜਿਹੀਆਂ ਹੋਰ ਨਵੀਆਂ (innovative) ਗਤੀਵਿਧੀਆਂ ਦੀਆਂ ਵੀਡਿਓ ਗਰੁੱਪਾਂ 'ਚ ਸਾਂਝੀਆਂ ਕੀਤੀਆਂ ਜਾਣ।

ਇਹ ਵੀ ਪੜ੍ਹੋ : ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ 'ਚ ਫਿਰ ਦਸਤਕ, BSF ਨੇ ਕੀਤੇ ਰਾਊਂਡ ਫਾਇਰ

ਕਿਸੇ ਵੀ ਵਿਦਿਆਰਥੀ ਨੂੰ ਕਿਸੇ ਇੱਕ ਸਥਾਨ ਤੱਕ ਜਾਂ ਸਿਰਫ ਜਮਾਤ ਦੇ ਟੀਚੇ ਤੱਕ ਹੀ ਨਾ ਰੋਕਿਆ ਜਾਵੇ, ਸਗੋਂ ਵੱਧ ਤੋਂ ਵੱਧ ਪਹਾੜੇ ਯਾਦ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। 
ਪਹਾੜਿਆਂ ਦੇ ਆਪਣੇ ਪੱਧਰ 'ਤੇ ਜਮਾਤ ਅਤੇ ਸਕੂਲ ਪੱਧਰੀ ਮੁਕਾਬਲੇ ਕਰਵਾਏ ਜਾਣ।
ਸਮੂਹ ਅਫ਼ਸਰ ਸਾਹਿਬਾਨ, ਪੜ੍ਹੋ ਪੰਜਾਬ ਟੀਮ ਮੈਂਬਰ/CHT ਸਾਹਿਬਾਨ ਆਪਣੀ ਸਕੂਲ ਵਿਜ਼ਟ ਦੌਰਾਨ ਇਸ ਪੱਖ ਨੂੰ ਫੋਕਸ ਕਰਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News