ਟੀ ਹੱਕ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਇਕ ਨਹੀਂ ਹਨ ਸਰਕਾਰ ਦੇ ਸੁਰ (ਵੀਡੀਓ)
Friday, Aug 18, 2017 - 09:30 PM (IST)
ਚੰਡੀਗੜ੍ਹ— ਪੰਜਾਬ ਦੇ ਕਰਜਾਈ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਸਰਕਾਰ ਵਲੋਂ ਬਣਾਈ ਗਈ ਟੀ ਹੱਕ ਕਮੇਟੀ ਦੀ ਰਿਪੋਰਟ ਸਰਕਾਰ ਕੋਲ ਪੁੱਜ ਗਈ ਹੈ ਜਾਂ ਨਹੀਂ, ਇਹ ਸਾਫ ਨਹੀਂ ਹੋ ਪਾ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਮੁਤਾਬਿਕ ਰਿਪੋਰਟ ਉਨ੍ਹਾਂ ਕੋਲ ਆ ਗਈ ਹੈ ਜਦਕਿ ਸਰਕਾਰ ਦੇ ਦੋ ਮੰਤਰੀਆਂ ਮੁਤਾਬਿਕ ਰਿਪੋਰਟ ਦਾ ਆਉਣਾ ਅਜੇ ਬਾਕੀ ਹੈ।
ਟੀ ਹੱਕ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਚਾਹੇ ਸਰਕਾਰ ਆਨਾਕਾਨੀ ਕਰ ਰਹੀ ਹੈ ਪਰ ਪੰਜਾਬ ਦਾ ਕਿਸਾਨ ਇਸ 'ਤੇ ਆਸ ਦੀ ਨਜ਼ਰ ਟਿਕਾਈ ਬੈਠਾ ਹੈ। ਰਿਪੋਰਟ 'ਤੇ ਸਰਕਾਰ ਦਾ ਫੈਸਲਾ ਕੈਪਟਨ ਸਰਕਾਰ ਦਾ ਸਿਆਸੀ ਭਵਿੱਖ ਤੈਅ ਕਰਨ 'ਚ ਮਹੱਤਵਪੂਰਣ ਭੂਮਿਕਾ ਨਿਭਾਵੇਗਾ।
