ਸਵਾਈਨ ਫਲੂ ਨਾਲ ਮੌਤ, ਨਹੀਂ ਹੋ ਸਕੀਆਂ ਆਖਰੀ ਰਸਮਾਂ (ਵੀਡੀਓ)

Monday, Jan 28, 2019 - 02:45 PM (IST)

ਨਾਭਾ (ਰਾਹੁਲ)—ਚਿਹਰਿਆਂ 'ਤੇ ਮਾਸਕ ਤੇ ਹੱਥਾਂ 'ਚ ਸੈਫਟੀ ਗਲਵਜ਼ ਪਾ ਕੇ ਰੌਂਦਾ ਕੁਰਲਾਉਂਦਾ ਇਹ ਉਹ ਪਰਿਵਾਰ ਹੈ, ਜਿਨ੍ਹਾਂ ਦੇ ਮੁਖੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਅਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਵਾਈਨ ਫਲੂ ਕਾਰਨ ਪਰਿਵਾਰ ਹਰਦੇਵ ਸਿੰਘ ਦੀ ਲਾਸ਼ ਨੂੰ ਘਰ ਨਹੀਂ ਲਿਆ ਸਕਿਆ ਤੇ ਨਾ ਹੀ ਮ੍ਰਿਤਕ ਦੀਆਂ ਆਖਰੀ ਰਸਮਾਂ ਪੂਰੀਆਂ ਕਰ ਸਕੀਆਂ। ਦਰਅਸਲ ਪਿੰਡ ਬੀਂਬੜੀ ਦੇ ਰਹਿਣ ਵਾਲੇ ਹਰਦੇਵ ਸਿੰਘ,ਜਿਸ ਦੀ ਉਮਰ 60 ਸਾਲ ਸੀ, ਨੂੰ ਚਾਰ-ਪੰਜ ਦਿਨ ਪਹਿਲਾਂ ਸਵਾਈਨ ਫਲੂ ਹੋ ਗਿਆ ਸੀ। ਜਿਸ ਨੂੰ ਡਾਕਟਰਾਂ ਦੇ ਕਹਿਣ 'ਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰ ਸਵਾਈ ਫਲੂ ਦੇ ਕਹਿਰ ਕਾਰਨ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਹਰਦੇਵ ਸਿੰਘ ਦੀ ਮੌਤ ਤੋਂ ਬਾਅਦ ਪਿੰਡ 'ਚ ਇਸ ਜਾਨਲੇਵਾ ਬਿਮਾਰੀ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ।ਉਥੇ ਹੀ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿੰਡ 'ਚ ਬੀਮਾਰੀ ਦਸਤਕ ਦੇ ਚੁੱਕੀ ਹੈ ਪਰ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਪੰਜਾਬ 'ਚ ਸਵਾਈਨ ਫਲੂ ਕਾਰਨ ਕਈ ਕੀਮਤੀ ਜਾਨਾਂ ਵੀ ਮੌਤ ਦੇ ਮੂੰਹ 'ਚ ਜਾ ਚੁੱਕੀਆਂ ਹਨ ਪਰ ਇਸ ਦੇ  ਬਾਵਜੂਦ ਇਸ ਦੇ ਸਿਹਤ ਵਿਭਾਗ ਦੀ ਢਿੱਲੀ ਕਾਰਵਾਈ ਨੇ ਵਿਭਾਗ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ।


author

Shyna

Content Editor

Related News