ਲੁਧਿਆਣਾ ’ਚ ਸਵਾਈਨ ਫਲੂ ਦਾ ਇਕ ਪਾਜ਼ੇਟਿਵ ਅਤੇ ਇਕ ਸ਼ੱਕੀ ਮਾਮਲਾ ਆਇਆ ਸਾਹਮਣੇ
Sunday, Oct 16, 2022 - 11:55 AM (IST)
ਲੁਧਿਆਣਾ (ਸਲੂਜਾ) : ਸਵਾਈਨ ਫਲੂ ਦੇ ਮਰੀਜ਼ਾਂ ਦਾ ਲੁਧਿਆਣਾ 'ਚ ਲਗਾਤਾਰ ਆਉਣਾ ਜਾਰੀ ਹੈ। ਬੀਤੇ ਦਿਨ ਵੀ ਇਕ ਪਾਜ਼ੇਟਿਵ ਅਤੇ ਇਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ, ਜਦੋਂਕਿ ਦੂਜੇ ਜ਼ਿਲ੍ਹਿਆਂ ਤੋਂ 2 ਪਾਜ਼ੇਟਿਵ ਅਤੇ 4 ਸ਼ੱਕੀ ਰਿਪੋਰਟ ਹੋਏ ਹਨ। ਇਸੇ ਦੇ ਨਾਲ ਹੀ ਡੇਂਗੂ ਤੋਂ ਪੀੜਤ 3 ਨਵੇਂ ਮਾਮਲੇ ਰਿਪੋਰਟ ਹੋਏ ਹਨ। ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਲੁਧਿਆਣਾ ’ਚ 2 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜੋ ਲੁਧਿਆਣਾ ਨਾਲ ਸਬੰਧਿਤ ਹੈ।
ਉਨ੍ਹਾਂ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ 3017 ਹੈ, ਜਦੋਂਕਿ ਬਾਹਰਲੇ ਜ਼ਿਲ੍ਹਿਆਂ ਅਤੇ ਰਾਜਾਂ ਦੀਆਂ ਮੌਤਾਂ ਦੀ ਗਿਣਤੀ 1141 ਹੈ। ਸਿਵਲ ਸਰਜਨ ਲੁਧਿਆਣਾ ਨੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਾਅ ਲਈ ਮਾਸਕ ਦੀ ਜ਼ਰੂਰ ਵਰਤੋਂ ਕਰਨ। ਆਪਸੀ ਦੂਰੀ ਬਣਾਈ ਰੱਖਣ। ਭੀੜ ਵਾਲੇ ਪ੍ਰੋਗਰਾਮਾਂ ਵਿਚ ਜਾਣ ਤੋਂ ਪਰਹੇਜ਼ ਕਰਨ ਅਤੇ ਵਾਰ-ਵਾਰ ਹੱਥ ਧੋਣ।