ਪੰਜਾਬ ਦੇ ਇਸ ਜ਼ਿਲ੍ਹੇ 'ਚ 'ਸਵਾਈਨ ਫਲੂ' ਦਾ ਸਭ ਤੋਂ ਜ਼ਿਆਦਾ ਖ਼ਤਰਾ, ਹੁਣ ਤੱਕ 6 ਲੋਕਾਂ ਦੀ ਮੌਤ

Thursday, Sep 08, 2022 - 09:35 AM (IST)

ਪੰਜਾਬ ਦੇ ਇਸ ਜ਼ਿਲ੍ਹੇ 'ਚ 'ਸਵਾਈਨ ਫਲੂ' ਦਾ ਸਭ ਤੋਂ ਜ਼ਿਆਦਾ ਖ਼ਤਰਾ, ਹੁਣ ਤੱਕ 6 ਲੋਕਾਂ ਦੀ ਮੌਤ

ਲੁਧਿਆਣਾ (ਜ.ਬ.) : ਪੰਜਾਬ 'ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਕਮੀ ਆਉਣ ਤੋਂ ਬਾਅਦ ਸਵਾਈਨ ਫਲੂ ਦਾ ਖ਼ਤਰਾ ਬਣਿਆ ਹੋਇਆ ਹੈ। ਸੂਬੇ ਚ ਸਭ ਤੋਂ ਵੱਧ ਮਾਮਲੇ ਜ਼ਿਲ੍ਹੇ ’ਚ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲ੍ਹੇ ’ਚ ਸਵਾਈਨ ਫਲੂ ਦੇ 94 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 19 ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ’ਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਆਦਿ ਤੋਂ 186 ਸ਼ੱਕੀ ਮਰੀਜ਼ ਸਾਹਮਣੇ ਆਏ।

ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿਗਣ ਦੇ ਮਾਮਲੇ 'ਚ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮੇਲੇ 'ਚ ਪਹਿਲੀ ਵਾਰ ਲਾਇਆ ਸੀ ਝੂਲਾ

ਇਨ੍ਹਾਂ ’ਚੋਂ 34 ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ 4 ਮਰੀਜ਼ਾਂ ਦੀ ਮੌਤ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਸੂਬੇ ’ਚ ਹੁਣ ਤੱਕ 10 ਮਰੀਜ਼ਾਂ ਦੀ ਸਵਾਈਨ ਫਲੂ ਕਾਰਨ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ’ਚ ਸਾਵਾਈਨ ਫਲੂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਕਾਰਨ ਇੱਥੇ ਬਚਾਅ ਕਾਰਜ ਅਜੇ ਉੱਚ ਪੱਧਰ ’ਤੇ ਕੀਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ : 120 ਦੀ ਸਪੀਡ ਬਣੀ ਕਾਲ : ਖੁਸ਼ੀਆਂ ਮਨਾ ਕੇ ਵਾਪਸ ਪਰਤ ਰਹੇ 2 ਪਰਿਵਾਰ ਉੱਜੜੇ, ਇਲਾਕੇ 'ਚ ਛਾਇਆ ਮਾਤਮ

ਸਿਵਲ ਸਰਜਨ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ’ਤੇ ਮਾਸਕ ਲਗਾਉਣ ਆਦਿ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ, ਜੋ ਲੋਕ ਇਨ੍ਹਾਂ ਨਿਯਮਾਂ ਦਾ ਪਾਲਣਾ ਕਰਦੇ ਹਨ, ਉਨ੍ਹਾਂ ਦਾ ਕਾਫੀ ਹੱਦ ਤੱਕ ਸਵਾਈਨ ਫਲੂ ਤੋਂ ਵੀ ਬਚਾਅ ਹੋ ਜਾਵੇਗਾ। ਮਾਹਿਰਾਂ ਮੁਤਾਬਕ ਸਵਾਈਨ ਫਲੂ ਦਾ ਵਾਇਰਸ ਤੇਜ਼ੀ ਨਾਲ ਆਪਣਾ ਰੂਪ ਬਦਲਦਾ ਹੈ ਅਤੇ ਇਕ ਵਿਅਕਤੀ ਨੂੰ ਮੁੜ ਵੀ ਹੋ ਸਕਦਾ ਹੈ। ਰੋਗ ਵਿਗੜਨ ’ਤੇ ਕਾਫੀ ਮਾਰੂ ਸਿੱਧ ਹੁੰਦਾ ਹੈ ਅਤੇ ਇਸ ਚ ਮੌਤ ਦਰ ਵੀ ਜ਼ਿਆਦਾ ਹੁੰਦੀ ਹੈ।
ਜਾਣੋ ਸਵਾਈਨ ਫਲੂ ਦੇ ਲੱਛਣ
ਬੁਖ਼ਾਰ ਹੋ ਜਾਣਾ
ਤੇਜ਼ ਠੰਡ ਲੱਗਣਾ
ਗਲਾ ਖ਼ਰਾਬ ਹੋ ਜਾਣਾ
ਮਾਸਪੇਸ਼ੀਆਂ ’ਚ ਦਰਦ ਹੋਣਾ
ਤੇਜ਼ ਸਿਰਦਰਦ ਹੋਣਾ
ਖਾਂਸੀ ਆਉਣਾ
ਕਮਜ਼ੋਰੀ ਮਹਿਸੂਸ ਕਰਨਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News