ਪੀ. ਜੀ. ਆਈ. ''ਚ ਡੇਢ ਸਾਲ ਦੀ ਬੱਚੀ ਨੂੰ ਸਵਾਈਨ ਫਲੂ

01/11/2019 2:31:27 PM

ਚੰਡੀਗੜ੍ਹ (ਪਾਲ) : ਪੀ. ਜੀ. ਆਈ. 'ਚ ਡੇਢ ਸਾਲ ਦੀ ਬੱਚੀ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਬੱਚੀ ਪੀ. ਜੀ. ਆਈ. ਐਡਵਾਂਸ ਪੇਡੀਐਟ੍ਰਿਕ ਸੈਂਟਰ 'ਚ ਐਡਮਿਟ ਹੈ। ਦੋ-ਤਿੰਨ ਦਿਨ ਪਹਿਲਾਂ ਹੀ ਬੱਚੀ ਨੂੰ ਪੀ. ਜੀ. ਆਈ. ਲਿਆਂਦਾ ਗਿਆ ਸੀ। ਬੁੱਧਵਾਰ ਦੇਰ ਰਾਤ ਮਰੀਜ਼ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਮਰੀਜ਼ ਮੂਲ ਰੂਪ ਤੋਂ ਬਿਲਾਸਪੁਰ ਦੀ ਰਹਿਣ ਵਾਲੀ ਹੈ। 
ਡਾਕਟਰਾਂ ਦੀ ਮੰਨੀਏ ਤਾਂ ਬੱਚੀ ਦੇ ਸ਼ੁਰੂਆਤੀ ਲੱਛਣ ਬਿਲਕੁਲ ਬੁਖਾਰ ਜਿਹੇ ਸਨ ਪਰ ਟੈਸਟ 'ਚ ਪੁਸ਼ਟੀ ਹੋਈ ਹੈ ਕਿ ਸਵਾਈਨ ਫਲੂ ਹੈ। ਫਿਲਹਾਲ ਬੱਚੀ ਦੀ ਹਾਲਤ ਸਥਿਰ ਹੈ। ਵੈਕਟਰ ਬੋਰਨ ਡਿਸੀਜ਼ ਨੂੰ ਦੇਖਦੇ ਹੋਏ ਪੀ. ਜੀ. ਆਈ. 'ਚ ਸਵਾਈਨ ਫਲੂ ਨੂੰ ਲੈ ਕੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।   ਏ. ਪੀ. ਸੀ. ਦੇ ਨਾਲ ਹੀ ਨਹਿਰੂ ਹਸਪਤਾਲ ਦੇ ਸੀ. ਡੀ. ਵਾਰਡ 'ਚ ਵੀ ਸਵਾਈਨ ਫਲੂ ਦੇ 7 ਮਰੀਜ਼ ਦਾਖਲ ਹਨ, ਜਿਸ 'ਚੋਂ 6 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦੋਂਕਿ ਇਕ ਮਰੀਜ਼ ਸ਼ੱਕੀ ਹੈ। 
ਬੁਖਾਰ, ਖੰਘ, ਗਲਾ ਖ਼ਰਾਬ, ਜ਼ੁਕਾਮ, ਸਿਰ ਤੇ ਸਰੀਰ ਦਰਦ, ਛਾਤੀ 'ਚ ਦਰਦ, ਸਾਹ ਲੈਣ 'ਚ  ਮੁਸ਼ਕਿਲ ਹੋਣਾ ਸਵਾਈਨ ਫਲੂ ਦੇ ਲੱਛਣਾਂ 'ਚੋਂ ਕੁਝ ਲੱਛਣ ਹਨ। ਡਾਕਟਰਾਂ ਦੀ ਮੰਨੀਏ ਤਾਂ ਇਹ ਲੱਛਣ ਹੋਣ 'ਤੇ ਤੁਰੰਤ ਹਸਪਤਾਲ 'ਚ ਚੈੱਕ ਕਰਵਾਓ  ਪਰ ਟੈਸਟ ਡਾਕਟਰ ਦੇ ਕਹਿਣ ਤੋਂ ਬਾਅਦ ਹੀ ਕਰਵਾਓ।  ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਦੇ ਨਿਦੇਸ਼ਕ ਸੁਰਿੰਦਰ ਪਾਲ ਦੀ ਮੰਨੀਏ ਤਾਂ ਇਹ ਮੌਸਮ ਸਵਾਈਨ ਫਲੂ ਵਾਇਰਸ ਦੇ ਪੈਦਾ ਹੋਣ ਦਾ ਹੈ। ਮੌਸਮ 'ਚ ਠੰਡਕ ਹੈ, ਜੋ ਕਿ ਇਸ ਵਾਇਰਸ ਨੂੰ ਚਾਹੀਦੀ ਹੈ। ਅਜੇ ਠੰਡ ਹੋਰ ਵਧੇਗੀ ਤਾਂ ਸਪੱਸ਼ਟ ਜਿਹੀ ਗੱਲ ਹੈ ਇਸ ਦੇ ਮਰੀਜ਼ਾਂ ਦੀ ਗਿਣਤੀ ਵੀ ਵਧੇਗੀ।


Babita

Content Editor

Related News