ਧੋਖੇ ਨਾਲ ਜਨਾਨੀ ਨੇ ਬੱਚੀ ਨੂੰ ਨੌਜਵਾਨ ਹਵਾਲੇ ਕਰ ਕਰਵਾਇਆ ਗਲਤ ਕੰਮ
Wednesday, Jul 15, 2020 - 10:44 AM (IST)
ਤਰਨਤਾਰਨ (ਰਾਜੂ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪੱਟੀ ਵਿਖੇ 14 ਸਾਲਾ ਨਾਬਾਲਗਾ ਨੂੰ ਧੋਖੇ ਨਾਲ ਆਪਣੇ ਘਰ ਬੁਲਾ ਕੇ ਇਕ ਨੌਜਵਾਨ ਵਲੋਂ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੱਟੀ ਪੁਲਸ ਨੇ ਪਤੀ-ਪਤਨੀ ਸਮੇਤ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋਂ : ਪੰਜਾਬ ਨਹੀਂ ਰੁਕ ਰਿਹਾ ਵਾਰਦਾਤਾਂ ਦਾ ਸਿਲਸਿਲਾ, ਹੁਣ 2 ਬੱਚਿਆਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤ ਕੁੜੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਦਾਦੇ ਨਾਲ ਰਹਿੰਦੀ ਹੈ। ਬੀਤੇ ਦਿਨੀਂ ਉਹ ਦੁੱਧ ਲੈਣ ਲਈ ਬਾਹਰ ਗਈ ਸੀ ਤਾਂ ਰਸਤੇ ਵਿਚ ਉਸ ਨੂੰ ਪਰਮਜੀਤ ਕੌਰ ਨਾਂ ਦੀ ਔਰਤ ਮਿਲ ਗਈ, ਜੋ ਉਸ ਨੂੰ ਧੋਖੇ ਨਾਲ ਆਪਣੇ ਘਰ ਲੈ ਗਈ ਅਤੇ ਫਿਰ ਉਕਤ ਔਰਤ ਨੇ ਆਪਣੇ ਪਤੀ ਚਰਨਜੀਤ ਸਿੰਘ ਨਾਲ ਮਿਲ ਕੇ ਉਸ ਨੂੰ ਘਰ ਦੇ ਚੁਬਾਰੇ ਵਿਚ ਬੰਦ ਕਰ ਦਿੱਤਾ। ਕੁਝ ਸਮੇਂ ਬਾਅਦ ਹਰਪ੍ਰੀਤ ਸਿੰਘ ਉਰਫ ਹੈਪੀ ਨਾਂ ਦਾ ਨੌਜਵਾਨ ਕਮਰੇ ਵਿਚ ਆ ਗਿਆ, ਜਿਸ ਨੇ ਉਸ ਨਾਲ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਕੀਤੀਆਂ ਪਰ ਉਸ ਵਲੋਂ ਰੌਲਾ ਪਾਉਣ 'ਤੇ ਉਕਤ ਨੌਜਵਾਨ ਭੱਜ ਗਿਆ ਅਤੇ ਫਿਰ ਉਸ ਨੇ ਬੜੀ ਮੁਸ਼ਕਲ ਨਾਲ ਉਕਤ ਲੋਕਾਂ ਦੇ ਘਰ ਵਿਚੋਂ ਨਿਕਲ ਕੇ ਆਪਣੇ ਚਾਚੇ ਨੂੰ ਸਾਰੀ ਗੱਲ ਦੱਸੀ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਸਬ-ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਚਰਨਜੀਤ ਸਿੰਘ, ਪਰਮਜੀਤ ਕੌਰ ਵਾਸੀਆਨ ਪੱਟੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਤਰਨਤਾਰਨ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਖਾਲਿਸਤਾਨ ਕਾਮਡੋ ਫੋਰਸ ਦੇ ਸਾਬਕਾ ਮੁਖੀ ਭਾਈ ਜਫਰਵਾਲ ਨੇ ਯੂ. ਏ. ਡੀ. ਦੀ ਸਕੱਤਰੀ ਤੋਂ ਦਿੱਤਾ ਅਸਤੀਫ਼ਾ