ਡੂੰਘੇ ਗੰਦੇ ਨਾਲੇ ''ਚ ਸਵਿੱਫਟ ਕਾਰ ਪਲਟੀ, ਮਚ ਗਿਆ ਚੀਕ-ਚਿਹਾੜਾ
Monday, Nov 16, 2020 - 02:23 PM (IST)
ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਦਰਾਜ ਰੋਡ 'ਤੇ ਸਥਿਤ ਗੰਦੇ ਨਾਲੇ 'ਚ ਇਕ ਸਵਿੱਫਟ ਕਾਰ ਡਿੱਗਣ ਕਾਰਨ ਗੱਡੀ ਚਾਲਕਾਂ ਨੂੰ ਪਿੰਡ ਦਰਾਜ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਜਿਉਂਦਾ ਬਾਹਰ ਕੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਜਗਤਾਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਜੇਠੂਕੇ ਤਪਾ ਤੋਂ ਖਰੀਦਾਰੀ ਕਰਕੇ ਆਪਣੇ ਪਿੰਡ ਜੇਠੂਕੇ ਪਰਤ ਰਿਹਾ ਸੀ ਜਿਉਂ ਹੀ ਗੰਦੇ ਨਾਲੇ ਨਜ਼ਦੀਕ ਗੱਡੀ ਪੁੱਜੀ ਤਾਂ ਪੁਲ ਵਿਚਕਾਰ ਛੋਟੇ-ਛੋਟੇ ਕੁੱਤਿਆਂ ਨੂੰ ਬਚਾਉਣ ਲੱਗਾ ਤਾਂ ਪੁਲ 'ਤੇ ਰੇਲਿੰਗ ਨਾ ਹੋਣ ਕਾਰਨ ਗੱਡੀ ਡੂੰਘੇ ਗੰਦੇ ਨਾਲੇ 'ਚ ਪਲਟ ਗਈ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦਰਾਜ ਦੇ ਨਿਵਾਸੀਆਂ ਨੇ ਗੁਰਦੁਆਰਾ ਸਾਹਿਬ 'ਚ ਅਨਾਊਸਮੈਂਟ ਕਰਵਾਈ ਕਿ ਇਕ ਕਾਰ ਗੰਦੇ ਨਾਲੇ 'ਚ ਪਲਟ ਗਈ ਹੈ, ਜਲਦੀ ਤੋਂ ਜਲਦੀ ਪਹੁੰਚ ਜਾਓ ਵੱਡੀ ਗਿਣਤੀ 'ਚ ਪੁੱਜੇ ਪਿੰਡ ਨਿਵਾਸੀਆਂ ਨੇ ਉਥੇ ਪਹੁੰਚ ਕੇ ਨਾਲੇ 'ਚ ਡਿੱਗੇ ਵਿਅਕਤੀ ਨੂੰ ਬਾਹਰ ਕੱਢਿਆਂ ਗਿਆ।
ਘਟਨਾ ਦਾ ਪਤਾ ਲੱਗਦੇ ਹੀ ਐੱਸ.ਐੱਚ.ਓ. ਤਪਾ ਨਰਦੇਵ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਡਿੱਗੇ ਵਿਅਕਤੀ ਨੂੰ ਪੁਲਸ ਗੱਡੀ 'ਚ ਬਿਠਾ ਕੇ ਇਲਾਜ ਲਈ ਹਸਪਤਾਲ ਤਪਾ 'ਚ ਲੈ ਗਏ। ਮੌਕੇ 'ਤੇ ਇਕੱਤਰ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੜਕ 'ਤੇ ਦਿਨ-ਰਾਤ ਰਹਿੰਦੀ ਹੈ ਪਰ ਕਾਫੀ ਲੰਬੇ ਸਮੇਂ ਤੋਂ ਪੁਲ ਦੀ ਰੇਲਿੰਗ ਟੁੱਟੀ ਪਈ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪੁਲ ਦੀ ਟੁੱਟੀ ਰੇਲਿੰਗ ਜਲਦੀ ੋਤੋਂ ਜਲਦੀ ਲਗਾ ਕੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਇਆ ਜਾਵੇ।