ਬੱਸਾਂ ''ਚ ''ਪਿੰਕ ਕਾਰਡ'' ਦੀਆਂ ਫੈਲ ਰਹੀਆਂ ਅਫ਼ਵਾਹਾਂ ਤੋਂ ਬਚਣ ਦਿੱਲੀ ਦੀਆਂ ਭੈਣਾਂ, CM ਰੇਖਾ ਗੁਪਤਾ ਦਾ ਵੱਡਾ ਬਿਆਨ

Tuesday, Mar 31, 2026 - 03:21 PM (IST)

ਬੱਸਾਂ ''ਚ ''ਪਿੰਕ ਕਾਰਡ'' ਦੀਆਂ ਫੈਲ ਰਹੀਆਂ ਅਫ਼ਵਾਹਾਂ ਤੋਂ ਬਚਣ ਦਿੱਲੀ ਦੀਆਂ ਭੈਣਾਂ, CM ਰੇਖਾ ਗੁਪਤਾ ਦਾ ਵੱਡਾ ਬਿਆਨ

ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੀਆਂ ਮਹਿਲਾਵਾਂ ਲਈ ਜਾਰੀ 'ਪਿੰਕ ਕਾਰਡ' ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਸੀਐਮ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਮਹਿਲਾ ਇੱਕ ਬੱਸ ਤੋਂ ਉਤਰ ਕੇ ਦੂਜੀ ਬੱਸ ਵਿੱਚ ਚੜ੍ਹਦੀ ਹੈ, ਤਾਂ ਵੀ ਉਸ ਦਾ ਪਿੰਕ ਕਾਰਡ ਪੂਰੀ ਤਰ੍ਹਾਂ ਕੰਮ ਕਰੇਗਾ ਅਤੇ ਟੈਪਿੰਗ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ। ਇਸ ਸਬੰਧ ਵਿਚ ਜੋ ਵੀ ਅਫ਼ਵਾਹਾਂ ਫੈਲ ਰਹੀਆਂ ਹਨ, ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ - ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ ਦਰਾਂ 'ਚ 5% ਦਾ ਵਾਧਾ

ਸਿਆਸੀ ਪ੍ਰੋਪੇਗੰਡਾ ਤੇ ਝੂਠ ਦਾ ਦਿੱਤਾ ਜਵਾਬ
ਮੁੱਖ ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਕੁਝ ਲੋਕ ਸਿਆਸੀ ਲਾਹਾ ਲੈਣ ਲਈ ਇਹ ਅਫ਼ਵਾਹ ਫੈਲਾ ਰਹੇ ਹਨ ਕਿ ਇੱਕ ਵਾਰ ਬੱਸ ਬਦਲਣ 'ਤੇ ਕਾਰਡ ਦੁਬਾਰਾ ਟੈਪ ਨਹੀਂ ਹੁੰਦਾ। ਉਨ੍ਹਾਂ ਕਿਹਾ, "ਇਹ ਗੱਲ ਸਰਾਸਰ ਝੂਠ ਹੈ। ਤੁਹਾਡੇ ਕੋਲ ਪਿੰਕ ਕਾਰਡ ਹੈ, ਤੁਸੀਂ ਖੁਦ ਜਾ ਕੇ ਦੇਖੋ। ਚਾਹੇ ਤੁਸੀਂ 5 ਮਿੰਟ ਵਿੱਚ ਬੱਸ ਬਦਲੋ ਜਾਂ 10 ਮਿੰਟ ਵਿੱਚ ਦੂਜੀ ਬੱਸ ਵਿੱਚ ਚੜ੍ਹਨ 'ਤੇ ਤੁਹਾਡਾ ਕਾਰਡ 100 ਫੀਸਦੀ ਕੰਮ ਕਰੇਗਾ।" ਉਨ੍ਹਾਂ ਕਿਹਾ ਕਿ ਰੋਜ਼ਾਨਾ 20 ਲੱਖ ਮਹਿਲਾਵਾਂ ਬੱਸ ਵਿਚ ਸਫ਼ਰ ਕਰਦੀਆਂ ਹਨ। ਸੀਐਮ ਰੇਖਾ ਗੁਪਤਾ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਡੀਟੀਸੀ (DTC) ਬੱਸਾਂ ਵਿੱਚ ਰੋਜ਼ਾਨਾ ਕੁੱਲ 45 ਲੱਖ ਟ੍ਰਿਪ ਹੁੰਦੇ ਹਨ। ਇਨ੍ਹਾਂ ਵਿੱਚੋਂ ਲਗਭਗ 20 ਲੱਖ ਟ੍ਰਿਪ ਦਿੱਲੀ ਦੀਆਂ ਮਹਿਲਾਵਾਂ ਦੇ ਹੁੰਦੇ ਹਨ। 

ਇਹ ਵੀ ਪੜ੍ਹੋ - ਚਾਹ-ਸਮੋਸੇ 'ਤੇ ਵੀ ਪੈ ਗਈ ਮਹਿੰਗਾਈ ਦੀ ਮਾਰ! ਗੈਸ ਦੀ ਕਿੱਲਤ ਵਿਚਾਲੇ ਕੀਮਤਾਂ ਨੇ ਮਾਰੀ ਵੱਡੀ ਛਲਾਂਗ

ਪਿੰਕ ਕਾਰਡ ਨਾਲ ਖ਼ਤਮ ਹੋਵੇਗਾ ਭ੍ਰਿਸ਼ਟਾਚਾਰ
ਪਹਿਲਾਂ ਇਨ੍ਹਾਂ ਯਾਤਰਾਵਾਂ ਦੇ ਭੁਗਤਾਨ ਦਾ ਕੋਈ ਪਾਰਦਰਸ਼ੀ ਹਿਸਾਬ-ਕਿਤਾਬ ਨਹੀਂ ਸੀ, ਜਿਸ ਕਾਰਨ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਰਹਿੰਦੀ ਸੀ। ਮੁੱਖ ਮੰਤਰੀ ਨੇ ਪਿੰਕ ਕਾਰਡ ਦੇ ਫਾਇਦੇ ਦੱਸਦਿਆਂ ਕਿਹਾ ਕਿ ਹੁਣ ਜਿੰਨੀ ਵਾਰ ਵੀ ਕੋਈ ਮਹਿਲਾ ਬੱਸ ਵਿੱਚ ਸਫ਼ਰ ਕਰੇਗੀ, ਉਸ ਦਾ ਸਹੀ ਹਿਸਾਬ ਨੋਟ ਹੋ ਜਾਵੇਗਾ। ਉਨ੍ਹਾਂ ਕਿਹਾ, "ਹੁਣ ਸਰਕਾਰ ਸਿੱਧਾ ਉਨਾ ਹੀ ਪੈਸਾ ਦੇਵੇਗੀ ਜਿੰਨੀ ਯਾਤਰਾ ਸਾਡੀਆਂ ਬਹਿਣਾਂ ਨੇ ਕੀਤੀ ਹੈ। ਇਸ ਵਿੱਚ ਕਿਸੇ ਨਿੱਜੀ ਲਾਭ ਜਾਂ ਭ੍ਰਿਸ਼ਟਾਚਾਰ ਦੀ ਕੋਈ ਥਾਂ ਨਹੀਂ ਰਹੀ। ਜਿਹੜੇ ਲੋਕ ਬਿਨਾਂ ਕਿਸੇ ਹਿਸਾਬ ਦੇ ਸਰਕਾਰੀ ਪੈਸਾ ਖਾਣਾ ਚਾਹੁੰਦੇ ਸਨ, ਹੁਣ ਉਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ, ਇਸੇ ਲਈ ਉਹ ਅਜਿਹੀਆਂ ਅਫ਼ਵਾਹਾਂ ਫੈਲਾ ਰਹੇ ਹਨ।" ਉਨ੍ਹਾਂ ਦਿੱਲੀ ਦੀਆਂ ਮਹਿਲਾਵਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀ ਸਹੂਲਤ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਿੰਕ ਕਾਰਡ ਸੇਵਾ ਨਿਰਵਿਘਨ ਜਾਰੀ ਰਹੇਗੀ।

ਇਹ ਵੀ ਪੜ੍ਹੋ - ਖ਼ੌਫ਼ਨਾਕ ਵਾਰਦਾਤ: ਸ਼ੱਕੀ ਪਤੀ ਨੇ ਗੈਸ ਸਿਲੰਡਰ ਮਾਰ ਕਰ 'ਤਾ ਪਤਨੀ ਦਾ ਕਤਲ, ਫਿਰ ਜਵਾਕ ਨੂੰ ਗੋਦੀ 'ਚ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News