ਸਵੱਛਤ ਭਾਰਤ ਮੁਹਿੰਮ ਤਹਿਤ ਜਲਾਲਾਬਾਦ ਨੂੰ 4000 ਅੰਕਾਂ ''ਚ ਮਿਲੇ 2399 ਅੰਕ

Monday, Jun 25, 2018 - 06:23 PM (IST)

ਸਵੱਛਤ ਭਾਰਤ ਮੁਹਿੰਮ ਤਹਿਤ ਜਲਾਲਾਬਾਦ ਨੂੰ 4000 ਅੰਕਾਂ ''ਚ ਮਿਲੇ 2399 ਅੰਕ

ਜਲਾਲਾਬਾਦ (ਸੇਤੀਆ) : ਸਵੱਛ ਭਾਰਤ ਅਭਿਆਨ ਦੇ ਤਹਿਤ ਦੇਸ਼ ਦੇ ਇਕ ਲੱਖ ਦੀ ਆਬਾਦੀ ਵਾਲੇ ਪ੍ਰਮੁੱਖ ਸ਼ਹਿਰਾਂ ਅਤੇ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਵਿਚ ਜਲਾਲਾਬਾਦ ਸ਼ਹਿਰ ਨੇ ਚੰਗਾ ਸਥਾਨ ਪ੍ਰਾਪਤ ਕੀਤਾ ਹੈ। ਆਂਕੜਿਆਂ ਅਨੁਸਾਰ 1 ਲੱਖ ਤੋਂ ਘੱਟ ਵਾਲੀ ਆਬਾਦੀ ਵਾਲੇ ਦੇਸ਼ ਦੇ 4200 ਸ਼ਹਿਰਾਂ ਵਿਚੋਂ ਜਲਾਲਾਬਾਦ ਨੇ 18ਵਾਂ ਸਥਾਨ ਜਦਕਿ ਪੰਜਾਬ ਦੇ 150 ਸ਼ਹਿਰਾਂ ਵਿਚੋਂ 9ਵਾਂ ਸਥਾਨ ਹਾਸਿਲ ਕੀਤਾ ਹੈ। ਇਹ ਆਂਕੜੇ ਸਵੱਛ ਭਾਰਤ ਅਭਿਆਨ ਦੇ ਤਹਿਤ ਇਕੱਠੇ ਕੀਤੇ ਗਏ ਸਨ। ਜਿਸ ਵਿਚ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਵਲੋਂ ਮਿਲਣ ਵਾਲੀਆਂ ਸਹੂਲਤਾਂ ਅਨੁਸਾਰ ਕੁੱਲ 2600 ਅੰਕਾਂ ਵਿਚੋਂ 999 ਅੰਕ ਮਿਲੇ ਹਨ ਅਤੇ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਪਾਸੋਂ ਹਾਸਿਲ ਕੀਤੇ ਗਏ ਸੁਝਾਅ ਮੁਤਾਬਿਕ ਕੁੱਲ 1400 ਅੰਕਾਂ 'ਚ 1099 ਅੰਕ ਹਾਸਲ ਹੋਏ ਹਨ। ਇਸੇ ਤਰ੍ਹਾਂ ਕੁੱਲ 4000 ਅੰਕਾਂ 'ਚ ਜਲਾਲਾਬਾਦ ਨੂੰ 2399 ਅੰਕ ਹਾਸਿਲ ਹੋਏ ਹਨ। 
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਸਾਧਕ ਅਧਿਕਾਰੀ ਰਜਨੀਸ਼ ਕੁਮਾਰ ਅਤੇ ਸੈਨੇਟਰੀ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ ਮਮਤਾ ਵਲੇਚਾ ਦੀ ਰਹਿਨੁਮਾਈ ਹੇਠ ਸਰਕਾਰ ਵਲੋਂ ਮਿਲੀਆਂ ਸਹੂਲਤਾਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਜਲਾਲਾਬਾਦ ਨੂੰ ਇਹ ਮਾਣ ਹਾਸਿਲ ਹੋਇਆ ਹੈ। ਨਗਰ ਕੌਂਸਲ ਪ੍ਰਧਾਨ ਮਮਤਾ ਵਲੇਚਾ ਦਾ ਕਹਿਣਾ ਹੈ ਕਿ ਸ਼ਹਿਰ ਵਾਸੀ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਸ਼ਹਿਰ ਵਿਚ ਸਫਾਈ ਦਾ ਪੂਰਾ ਧਿਆਨ ਰੱਖਿਆ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ। 
ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸੁਖਬੀਰ ਬਾਦਲ ਵਲੋਂ ਸਮੇਂ-ਸਮੇਂ ਸਿਰ ਸ਼ਹਿਰ ਨੂੰ ਫੰਡ ਮੁਹੱਈਆ ਕਰਵਾਏ ਗਏ ਸਨ ਜਿੰਨ੍ਹਾਂ ਦੇ ਕਾਰਣ ਸ਼ਹਿਰ ਵਿਚ ਗਲੀਆਂ ਨੂੰ ਪੱਕਾ ਕਰਨ, ਪੌਦੇ ਲਗਾਉਣ ਦੀ ਮੁਹਿੰਮ, ਹੋਰ ਜ਼ਰੂਰੀ ਸਹੂਲਤਾਂ ਆਮ ਲੋਕਾਂ ਨੂੰ ਮੁਹੱਈਆ ਹੋ ਪਾਈਆਂ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸਟਾਫ ਵਲੋਂ ਵੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦਿੱਤਾ ਗਿਆ ਹੈ।


Related News