ਡੁੱਬ ਸਕਦੀ ਹੈ ਸਵਾ 2 ਮਰਲੇ ਕਾਲੋਨੀ, ਜੇਕਰ ਨਹਿਰ ਦਾ ਪਾਣੀ ਡ੍ਰੇਨ ’ਚ ਜਾਣ ਤੋਂ ਨਾ ਰੋਕਿਆ

07/07/2023 1:31:49 PM

ਜਲੰਧਰ (ਮਾਹੀ) : ਬਿਸਤ-ਦੁਆਬ ਨਹਿਰ ਦੇ ਨਾਲ ਲੱਗਦੀ ਕਾਲੀਆ ਕਾਲੋਨੀ ਦੀ ਸਵਾ 2 ਮਰਲੇ ਕਲੋਨੀ ਨਾਲ ਕਾਲਾ ਸੰਘਿਆਂ ਡ੍ਰੇਨ ਲੰਘਦੀ ਹੈ, ਜੋ ਨਹਿਰ ਪਾਣੀ ਕਾਰਨ ਓਵਰਫਲੋਅ ਹੋ ਰਹੀ ਹੈ ਤੇ 2 ਮਰਲੇ ਕਾਲੋਨੀ ਦੇ ਲੋਕਾਂ ਨੂੰ ਡ੍ਰੇਨ ਦਾ ਪਾਣੀ ਉਨ੍ਹਾਂ ਦੇ ਘਰਾਂ ’ਚ ਵੜਨ ਦਾ ਡਰ ਸਤਾਉਣ ਲੱਗਾ ਹੈ, ਕਿਉਂਕਿ ਕਿਨਾਰੇ ਕੱਚੇ ਹੋਣ ਕਾਰਨ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। ਬਰਸਾਤ ਕਾਰਨ ਨਹਿਰ ਓਵਰਫਲੋਅ ਹੋ ਗਈ ਹੈ, ਜਿਸ ਕਾਰਨ ਸਵਾ 2 ਮਰਲਾ ਕਾਲੋਨੀ ਨੇੜੇ ਬਣੀ ਨਹਿਰ ਦੀ ਪੁਲੀ, ਜਿਸ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਥੋਂ ਪਾਣੀ ਡਰੇਨ ’ਚ ਜਾਣਾ ਸ਼ੁਰੂ ਹੋ ਗਿਆ ਹੈ। ਨਹਿਰੀ ਵਿਭਾਗ ਨੇ ਪਾਣੀ ਨੂੰ ਕਿਸੇ ਤਰ੍ਹਾਂ ਰੋਕਣ ਲਈ ਮਿੱਟੀ ਦੀਆਂ ਬੋਰੀਆਂ ਦਾ ਬੰਨ੍ਹ ਬਣਾਇਆ ਸੀ ਪਰ ਇਸ ਦੇ ਬਾਵਜੂਦ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਤੇਜ਼ ਵਹਾਅ ਕਾਰਨ ਪਾਣੀ ਨੂੰ ਰੋਕਣ ਲਈ ਜੋ ਬੰਨ੍ਹ ਬਣਾਇਆ ਗਿਆ ਸੀ, ਉਹ ਵਾਰ-ਵਾਰ ਟੁੱਟ ਰਹਾ ਹੈ। ਮਾਨਸੂਨ ਸ਼ੁਰੂ ਹੋ ਗਿਆ ਹੈ ਤੇ ਬਰਸਾਤ ਕਾਰਨ ਨਹਿਰ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ, ਜਿਸ ਕਾਰਨ ਸਥਾਨਕ ਕਾਲੋਨੀ ਦੇ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ :  ਸੁਸ਼ੀਲ ਰਿੰਕੂ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਸਾਹਮਣੇ ਵਿਕਾਸ ਪ੍ਰਾਜੈਕਟਾਂ ਦੇ ਮੁੱਦੇ ਉਠਾਏ

5 ਸਾਲ ਪਹਿਲਾਂ ਵੀ ਡਰੇਨ ਨੇ ਮਚਾਈ ਸੀ ਤਬਾਹੀ
ਕਰੀਬ 5 ਸਾਲ ਪਹਿਲਾਂ ਵੀ ਬਰਸਾਤ ਤੇ ਡ੍ਰੇਨ ਕਾਰਨ ਸਵਾ 2 ਮਰਲੇ ਕਾਲੋਨੀ ’ਚ ਤਬਾਹੀ ਮਚ ਗਈ ਸੀ। ਉਦੋਂ ਵੀ ਨਹਿਰੀ ਪਾਣੀ ਕਾਲਾ ਸੰਘਿਆਂ ਡਰੇਨ ’ਚ ਜਾ ਰਿਹਾ ਸੀ ਤੇ ਲੋਕਾਂ ਦੇ ਘਰਾਂ ’ਚ ਵੜ ਗਿਆ ਸੀ। ਪੂਰਾ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ। ਨਾਲਾ 3-4 ਥਾਵਾਂ ਤੋਂ ਟੁੱਟਿਆ ਹੋਇਆ ਸੀ। ਕਿਸੇ ਤਰ੍ਹਾਂ ਲੋਕਾਂ ਨੇ ਆਪਣਾ ਸਾਮਾਨ ਬਚਾਇਆ ਪਰ ਡਰੇਨ ਦਾ ਕਾਲਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਗਿਆ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਤੇ ਨਹਿਰੀ ਵਿਭਾਗ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਕਰੀਬ 4 ਦਿਨਾਂ ਤੋਂ ਇਸ ਨਹਿਰ ਦਾ ਪਾਣੀ ਲਗਾਤਾਰ ਕਾਲਾ ਸੰਘਿਆਂ ਡਰੇਨ ’ਚ ਜਾ ਰਿਹਾ ਹੈ, ਜਿਸ ਨਾਲ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟ੍ਰੈਵਲ ਏਜੰਟਾਂ, ਆਈਲੈਟਸ ਕੇਂਦਰਾਂ ਤੇ ਵੀਜ਼ਾ ਸਲਾਹਕਾਰ ਕੇਂਦਰਾਂ ਦੀ ਕੀਤੀ ਚੈਕਿੰਗ

ਭਗਤ ਸਿੰਘ ਕਾਲੋਨੀ ’ਚੋਂ ਲੰਘਦੀ ਡਰੇਨ ਵੀ ਹੋ ਸਕਦੈ ਨੁਕਸਾਨ
ਕਾਲਾ ਸੰਘਿਆਂ ਡਰੇਨ ਭਗਤ ਸਿੰਘ ਕਾਲੋਨੀ ’ਚੋਂ ਵੀ ਲੰਘਦੀ ਹੈ, ਜਿੱਥੇ 5 ਸਾਲ ਪਹਿਲਾਂ ਲੋਕਾਂ ਨੂੰ ਢਾਈ ਮਰਲੇ ’ਚ ਡਰੇਨ ਦੇ ਕਾਲੇ ਪਾਣੀ ਨਾਲ ਜੂਝਣਾ ਪੈਂਦਾ ਸੀ। ਇਸ ਦੇ ਨਾਲ ਹੀ ਭਗਤ ਸਿੰਘ ਕਾਲੋਨੀ ’ਚੋਂ ਲੰਘਦੀ ਡਰੇਨ ਓਵਰਫਲੋਅ ਹੋ ਗਈ ਸੀ ਤੇ ਕਿਨਾਰੇ ਟੁੱਟ ਗਏ ਸਨ। ਗੰਦਾ ਪਾਣੀ ਆਲੇ-ਦੁਆਲੇ ਦੇ ਘਰਾਂ ’ਚ ਵੜ ਗਿਆ। ਇਸ ਨੂੰ ਹਟਾਉਣ ’ਚ ਕਰੀਬ 2 ਦਿਨ ਲੱਗ ਗਏ ਤੇ ਪੂਰੀ ਸੜਕ ਗੰਦਗੀ ਨਾਲ ਢਕੀ ਹੋਈ ਹੈ।

PunjabKesari

ਸਫ਼ਾਈ ਨਾ ਹੋਣ ਕਾਰਨ ਓਰਵਫਲੋਅ ਹੋ ਜਾਂਦਾ ਹੈ ਪਾਣੀ
ਸੂਰਿਆ ਮਿਸ਼ਰਾ, ਸੂਰਜ ਪ੍ਰਕਾਸ਼, ਸਿਮਰਨ ਤੇ ਸੰਦੀਪ ਸ਼ਰਮਾ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਡਰੇਨ ਦੀ ਸਫ਼ਾਈ ਹੋ ਜਾਂਦੀ ਤਾਂ ਓਵਰਫਲੋਅ ਨਹੀਂ ਹੁੰਦਾ। ਮਾਨਸੂਨ ’ਚ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਡਰੇਨ ਦੇ ਓਵਰਫਲੋਅ ਹੋਣ ਦਾ ਡਰ ਬਣਿਆ ਰਹਿੰਦਾ ਹੈ, ਕਿਉਂਕਿ ਇਸ ਸੀਜ਼ਨ ’ਚ ਝੋਨਾ ਤੇ ਕਣਕ ਦੀ ਬਿਜਾਈ ਹੁੰਦੀ ਹੈ ਤੇ ਨਹਿਰੀ ਵਿਭਾਗ ਨਹਿਰਾਂ ’ਚ ਪਾਣੀ ਛੱਡਦਾ ਹੈ ਪਰ ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਪਾਣੀ ਡਰੇਨ ’ਚ ਜਾਣਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਰੋਕਣ ਲਈ ਠੋਸ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਕੁਝ ਦਿਨਾਂ ਤੋਂ ਲੱਖਾਂ ਲੀਟਰ ਪਾਣੀ ਡਰੇਨ ’ਚ ਜਾ ਰਿਹਾ ਹੈ, ਜਿਸ ਦਾ ਹੱਲ ਲੱਭਣਾ ਚਾਹੀਦਾ ਹੈ, ਜੇਕਰ ਬਾਰਿਸ਼ ਜਾਰੀ ਰਹੀ ਤਾਂ ਕਿਸੇ ਵੀ ਹਾਲਤ ’ਚ 5 ਸਾਲ ਪਹਿਲਾਂ ਵਾਲੀ ਸਥਿਤੀ ਪੈਦਾ ਹੋ ਜਾਵੇਗੀ।

ਇਹ ਵੀ ਪੜ੍ਹੋ : ਨਸ਼ਿਆਂ ’ਤੇ ਕਾਬੂ ਪਾਉਣ ਲਈ ਪੰਜਾਬ ’ਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ : ਚੁਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗਬਾਣੀ’ ਦੀ ਆਈਫੋਨ ਐਪ ਨੂੰ ਕਰੋ ਡਾਊਨਲੋਡ

https://apps.apple.com/in/app/jagbani/id538323711

‘ਜਗਬਾਣੀ’ ਦੀ ਐਂਡਰਾਇਡ ਐਪ ਨੂੰ ਕਰੋ ਡਾਊਨਲੋਡ 

https://play.google.com/store/apps/details?id=com.jagbani&hl=en&gl=US


Anuradha

Content Editor

Related News