ਸ਼ੱਕੀ ਹਾਲਾਤ ’ਚ ਸਤਲੁਜ ਦਰਿਆ ’ਚ ਲਾਪਤਾ ਹੋਇਆ 19 ਸਾਲਾ ਗੁਰਮਨ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ
Friday, Jul 28, 2023 - 06:55 PM (IST)

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਦਬੜਾ ਦੇ ਰਹਿਣ ਵਾਲੇ ਇਕ 19 ਸਾਲਾ ਨੌਜਵਾਨ ਦੇ ਸ਼ੱਕੀ ਹਾਲਾਤ ਵਿਚ ਸਤੁਲਜ ਦਰਿਆ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਪਿੰਡ ਖੈਹਰਾ ਬੇਟ ਦੇ ਨਾਲ ਲੱਗਦੇ ਸਤਲੁਜ ਦਰਿਆ ’ਤੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਬੜਾ ਦਾ ਰਹਿਣ ਵਾਲਾ 19 ਸਾਲਾ ਗੁਰਮਨ ਸਿੰਘ ਆਪਣੇ ਦੋਸਤ ਗੁਰਸਿਮਰਨ ਸਿੰਘ ਤੇ ਗੁਰਰਾਜ ਸਿੰਘ ਨਾਲ ਵੀਰਵਾਰ ਸ਼ਾਮ ਲਗਭਗ 7 ਵਜੇ ਮੋਟਰਸਾਈਕਲ ’ਤੇ ਸਤਲੁਜ ਦਰਿਆ ਦੇ ਕਿਨਾਰੇ ਘੁੰਮਦਾ ਹੋਇਆ ਆਇਆ। ਇਥੇ ਉਹ ਤਿੰਨੇ ਜਣੇ ਪਹਿਲਾਂ ਇਕ ਦੂਜੇ ਦੀਆਂ ਤਸਵੀਰਾਂ ਖਿੱਚਦੇ ਰਹੇ ਫਿਰ ਉਨ੍ਹਾਂ ਵਿਚੋਂ ਗੁਰਸਿਮਰਨ ਸਿੰਘ ਨਾਮਕ ਨੌਜਵਾਨ ਨੇ ਦਰਿਆ ਵਿਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
ਇਸ ਨੂੰ ਦੇਖ ਕੇ ਦੋਵੇਂ ਨੌਜਵਾਨ ਘਬਰਾ ਗਏ ਅਤੇ ਗੁਰਰਾਜ ਸਿੰਘ ਮਦਦ ਮੰਗਣ ਲਈ ਚਲਾ ਗਿਆ ਜਦੋਂ ਤਕ ਉਹ ਲੋਕਾਂ ਨੂੰ ਲੈ ਕੇ ਵਾਪਸ ਆਇਆ ਅਤੇ ਲੋਕਾਂ ਨੇ ਗੁਰਸਿਮਰਨ ਨੂੰ ਬਾਹਰ ਕੱਢ ਲਿਆ ਪਰ ਉਥੇ ਖੜ੍ਹਾ ਦੂਜਾ ਨੌਜਵਾਨ ਗੁਰਮਨ ਸਿੰਘ ਉਥੋਂ ਗਾਇਬ ਸੀ ਜਿਸ ਤੋਂ ਬਾਅਦ ਗੁਰਸਿਮਰਨ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ ਪਰ ਗੁਰਮਨ ਸਿੰਘ ਦਾ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਗੁਰਮਨ ਸਿੰਘ ਨੇ ਪੜ੍ਹਾਈ ਲਈ 30 ਅਗਸਤ ਨੂੰ ਕੈਨੇਡਾ ਜਾਣਾ ਸੀ। ਫਿਲਹਾਲ ਮੌਕੇ ’ਤੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ ਹੈ ਤਾਂ ਜੋ ਪਾਣੀ ਵਿਚ ਗਰਮਨ ਦੀ ਭਾਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ : 22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੱਸਿਆ, ਮਣਕਾ ਲਵਾਉਣ ਸਪੇਰੇ ਕੋਲ ਲੈ ਗਿਆ ਪਰਿਵਾਰ, ਅੰਤ ਹੋਈ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8