ਜਾਂਦਾ-ਜਾਂਦਾ ਸਾਲ ਦੇ ਗਿਆ ਪਰਿਵਾਰ ਨੂੰ ਡੂੰਘਾ ਸਦਮਾ, ਮੋਰਿੰਡਾ ਵਿਖੇ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ

Friday, Dec 31, 2021 - 05:29 PM (IST)

ਜਾਂਦਾ-ਜਾਂਦਾ ਸਾਲ ਦੇ ਗਿਆ ਪਰਿਵਾਰ ਨੂੰ ਡੂੰਘਾ ਸਦਮਾ, ਮੋਰਿੰਡਾ ਵਿਖੇ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ

ਰੋਪੜ/ਮੋਰਿੰਡਾ (ਸੱਜਣ ਸੈਣੀ)- ਜ਼ਿਲ੍ਹਾ ਰੋਪੜ ਦੇ ਮੋਰਿੰਡਾ ਕਸਬੇ ਨਜ਼ਦੀਕ ਲੱਗਦੇ ਗਲੋਬਲ ਇਨਕਲੇਵ ਮੜੌਲੀ ਕਲਾਂ ਦੇ ਇਕ ਘਰ ਵਿੱਚ 27 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਾਤ ਹਾਲਾਤ ਵਿਚ ਮੌਤ ਹੋ ਗਈ। ਵਿਆਹੁਤਾ ਦੀ ਮੌਤ ਦੇ ਬਾਅਦ ਪੇਕੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ 'ਤੇ ਕਤਲ ਦੇ ਦੋਸ਼ ਲਗਾਏ ਜਾ ਰਹੇ ਹਨ।

PunjabKesari

ਮ੍ਰਿਤਕਾ ਦੀ ਪਛਾਣ ਪਾਇਲ (27) ਪੁੱਤਰੀ ਅਨਿਲ ਕੁਮਾਰ ਵਾਸੀ ਸਹਾਰਨਪੁਰ ਯੂ. ਪੀ. ਵਜੋਂ ਹੋਈ ਹੈ, ਜੋਕਿ ਤਿੰਨ ਸਾਲ ਪਹਿਲਾਂ ਮੋਰਿੰਡਾ ਸਥਿਤ ਗਲੋਬਲ ਇਨਕਲੇਵ ਮੜੌਲੀ ਕਲਾਂ ਦੇ ਵਿੱਚ ਰਹਿੰਦੇ ਗੁਰਮੁਖ ਸਿੰਘ ਪੁੱਤਰ ਹਰਵਿੰਦਰ ਸਿੰਘ ਦੇ ਨਾਲ ਵਿਆਹੀ ਸੀ। ਮ੍ਰਿਤਕਾ ਦੇ ਇਕ ਬੱਚਾ ਵੀ ਹੈ। ਜਾਂਦਾ-ਜਾਂਦਾ ਸਾਲ ਪਰਿਵਾਰ ਨੂੰ ਕਦੇ ਨਾ ਭੁੱਲਣ ਵਾਲਾ ਡੂੰਘਾ ਸਦਮਾ ਦੇ ਗਿਆ। 

ਇਹ ਵੀ ਪੜ੍ਹੋ:  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਸਮੇਤ ਮਾਂ ਬਗਲਾਮੁਖੀ ਮੰਦਿਰ ਹੋਏ ਨਤਮਸਤਕ

PunjabKesari

ਮੌਕੇ 'ਤੇ ਪਹੁੰਚ ਕੇ ਮੋਰਿੰਡਾ ਪੁਲਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਦੂਜੇ ਪਾਸੇ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਪਤੀ ਅਤੇ ਸਹੁਰਾ ਪਰਿਵਾਰ ਦੇ ਉੱਤੇ ਉਨ੍ਹਾਂ ਦੀ ਧੀ ਨੂੰ ਮਾਰਨ ਦੇ ਦੋਸ਼ ਲਗਾਏ ਜਾ ਰਹੇ ਰਹੇ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਸੁਨੀਲ ਜਾਖੜ ਦੇ ਬੇਬਾਕ ਬੋਲ, ਕਿਹਾ- ਕਾਂਗਰਸ ਲਈ ਸਾਰੇ ਵਰਗ ਇਕ ਬਰਾਬਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News