ਕੈਨੇਡਾ ਸਰਕਾਰ ਵੱਲੋਂ ਬੱਚਿਆਂ ਨੂੰ ਡਿਪੋਰਟ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ 2 ਕੰਸਲਟੈਂਸੀ ਏਜੰਟਾਂ ਦੇ ਲਾਇਸੈਂ

03/18/2023 1:43:17 PM

ਜਲੰਧਰ (ਚੋਪੜਾ) : ਕੈਨੇਡਾ ’ਚ ਪੜ੍ਹਾਈ ਕਰਨ ਗਏ ਪੰਜਾਬ ਦੇ 700 ਵਿਦਿਆਰਥੀਆਂ ਨੂੰ ਜਾਲਸਾਜ਼ ਏਜੰਟਾਂ ਨੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਕੈਨੇਡਾ ਭੇਜਣ ਦਾ ਖੁਲਾਸਾ ਹੋਣ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਡਿਪੋਰਟ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਜਾ ਅਪਲਾਈ ਕਰਨ ’ਚ ਕਾਲਜ ਦੇ ਫਰਜ਼ੀ ਦਾਖਲਾ ਪੱਤਰ ਲਗਾਉਣ ਵਾਲੇ ਏਜੰਟਾਂ ਰਾਹੁਲ ਭਾਰਗਵ ਪੁੱਤਰ ਨਰਿੰਦਰ ਕੁਮਾਰ ਵਾਸੀ ਮਕਾਨ ਨੰਬਰ 22 ਕਬੀਰ ਐਵੇਨਿਊ ਫੇਜ਼-1, ਲੱਧੇਵਾਲੀ ਜਲੰਧਰ ਅਤੇ ਪਾਰਟਨਰ ਮੈਸੇਜ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ 146, ਗਰੀਨ ਪਾਰਕ, ਨੇੜੇ ਬੱਸ ਸਟੈਂਡ ਜਲੰਧਰ ਦੇ ਲਾਇਸੈਂਸ ਨੂੰ ਸਸਪੈਂਡ ਕਰ ਦਿੱਤਾ ਹੈ। ਡੀ. ਸੀ. ਜਸਪ੍ਰੀਤ ਸਿੰਘ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਿਛਲੇ ਦਿਨੀਂ ਅਖਬਾਰਾਂ ਵਿਚ ਪ੍ਰਕਾਸ਼ਿਤ ਖਬਰ ਦਾ ਨੋਟਿਸ ਲੈਂਦਿਆਂ ਰਾਹੁਲ ਭਾਰਗਵ ਅਤੇ ਹੋਰਨਾਂ ਦੀ ਫਰਮ ਰਾਹੀਂ ਕੈਨੇਡਾ ਭੇਜੇ ਗਏ 700 ਵਿਦਿਆਰਥੀਆਂ ਦੇ ਦਸਤਾਵੇਜ਼ ਨਕਲੀ ਪਾਏਜਾਣ ਕਾਰਨ ਕੈਨੇਡਾ ਸੀਮਾ ਸੁਰੱਖਿਆ ਏਜੰਸੀ ਨੇ ਉਕਤ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ।

ਇਹ ਵੀ ਪੜ੍ਹੋ : ਕੈਨੇਡਾ ਦੀਆਂ ਸਭਾ ਸੁਸਾਇਟੀਆਂ ਵੱਲੋਂ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ

ਇਸ ਨੋਟਿਸ ਰਾਹੀਂ ਉਕਤ ਫਰਮ ਵੱਲੋਂ ਕੰਸਲਟੈਂਸੀ ਦੇ ਕੰਮ ਨੂੰ ਕਰਨ ਲਈ ਜਾਰੀ ਲਾਇਸੈਂਸ ਨੰਬਰ 968/ਏ. ਐੱਲ. ਸੀ.-4/ਐੱਲ. ਏ. ਐੱਫ. ਐੱਨ. 1190 ਮਿਤੀ 30 ਅਗਸਤ 2019, ਜੋ ਕਿ 29 ਅਗਸਤ 2024 ਤੱਕ ਜਾਇਜ਼ ਹੈ, ਨੂੰ ਆਗਾਮੀ ਹੁਕਮ ਤੱਕ ਰੱਦ ਕੀਤਾ ਜਾਂਦਾ ਹੈ। ਇਸ ਸਬੰਧੀ ਲਾਇਸੈਂਸ ਹੋਲਡਰਾਂ ਨੂੰ 20 ਮਾਰਚ ਨੂੰ ਸਵੇਰੇ 11 ਵਜੇ ਨਿੱਜੀ ਤੌਰ ’ਤੇ ਆਪਣਾ ਸਪੱਸ਼ਟੀਕਰਨ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ 10 ਬਲਾਕਾਂ ਲਈ ਵੱਡੀ ਖੁਸ਼ਖ਼ਬਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News