ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਹੁਣ ਬੈਰਕ ਦੀ ਛੱਤ ਤੋਂ ਮਿਲਿਆ ਸ਼ੱਕੀ ਪੈਕਟ

Wednesday, Sep 07, 2022 - 12:12 PM (IST)

ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਹੁਣ ਬੈਰਕ ਦੀ ਛੱਤ ਤੋਂ ਮਿਲਿਆ ਸ਼ੱਕੀ ਪੈਕਟ

ਲੁਧਿਆਣਾ (ਸਿਆਲ) : ਲੁਧਿਆਣਾ 'ਚ ਤਾਜਪੁਰ ਰੋਡ 'ਤੇ ਸਥਿਤ ਕੇਂਦਰੀ ਜੇਲ੍ਹ ਲਗਾਤਾਰ ਸੁਰਖੀਆਂ 'ਚ ਰਹਿੰਦੀ ਹੈ। ਜੇਲ੍ਹ 'ਚ ਸਮੇਂ-ਸਮੇਂ ਸਰਚ ਮੁਹਿੰਮ ਦੌਰਾਨ ਮੋਬਾਇਲ, ਨਸ਼ਾ ਅਤੇ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਦੇ ਬਾਵਜੂਦ ਵੀ ਜੇਲ੍ਹ 'ਚ ਹੀ ਰਹਿਣਗੇ ਸਾਧੂ ਸਿੰਘ ਧਰਮਸੌਤ, ਜਾਣੋ ਕੀ ਹੈ ਕਾਰਨ

ਇਸੇ ਤਹਿਤ ਹੁਣ ਕੇਂਦਰੀ ਜੇਲ੍ਹ 'ਚ ਬੈਰਕ ਦੀ ਛੱਤ ਤੋਂ ਸ਼ੱਕੀ ਪੈਕਟ ਬਰਾਮਦ ਕੀਤਾ ਗਿਆ ਹੈ। ਜਦੋਂ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਪੈਕਟ ਨੂੰ ਖੋਲ੍ਹਿਆ ਗਿਆ ਤਾਂ ਇਸ 'ਚੋਂ 66 ਦੇ ਕਰੀਬ ਪੁੜੀਆਂ 'ਚ ਨਸ਼ੀਲਾ ਪਦਾਰਥ ਨਿਕਲਿਆ।

ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿਗਣ ਦੇ ਮਾਮਲੇ 'ਚ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮੇਲੇ 'ਚ ਪਹਿਲੀ ਵਾਰ ਲਾਇਆ ਸੀ ਝੂਲਾ

ਫਿਲਹਾਲ ਸਹਾਇਕ ਸੁਪਰੀਡੈਂਟ ਕੁਲਦੀਪ ਸਿੰਘ ਵੱਲੋਂ ਇਹ ਮਾਮਲਾ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News