ਸੁਸ਼ੀਲ ਤਿਵਾੜੀ ਨੇ ਹਾਈਵੇਅ ਅਥਾਰਿਟੀ ਦੇ ਆਫਿਸ ''ਤੇ ਦਿੱਤਾ ਧਰਨਾ

Sunday, Oct 29, 2017 - 01:07 PM (IST)

ਜਲੰਧਰ (ਖੁਰਾਣਾ)— ਯੁਵਾ ਰਾਸ਼ਟਰ ਨਿਰਮਾਣ ਵਾਹਿਨੀ ਸੰਸਥਾ ਦੇ ਪ੍ਰਧਾਨ ਸੁਸ਼ੀਲ ਤਿਵਾੜੀ ਨੇ ਸ਼ਨੀਵਾਰ ਨੂੰ ਹਾਈਵੇਅ ਦੇ ਕਿਨਾਰਿਆਂ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਆਫਿਸ ਅੱਗੇ ਧਰਨਾ ਦਿੱਤਾ। ਧਰਨਾ ਦਿੰਦੇ ਹੋਏ ਉਸ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਰੁੱਧ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਦੋਵਾਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ। ਹਾਈਵੇਅ ਅਥਾਰਿਟੀ ਨੇ ਕੁਝ ਦਿਨ ਪਹਿਲਾਂ ਡਰੇਨ ਤੋਂ ਮਲਬਾ ਕੱਢਿਆ ਸੀ ਪਰ ਉਸ ਮਲਬੇ ਨੂੰ ਸੜਕ 'ਤੇ ਹੀ ਸੁੱਟ ਦਿੱਤਾ ਗਿਆ ਜਿਸ ਨਾਲ ਲੋਕ ਕਾਫੀ ਪਰੇਸ਼ਾਨ ਰਹੇ ਅਤੇ ਘੰਟਿਆਂਬੱਧੀ ਜਾਮ ਲੱਗਾ ਰਿਹਾ।  
ਸੁਸ਼ੀਲ ਤਿਵਾੜੀ ਵੱਲੋਂ ਤਕਰੀਬਨ 3 ਘੰਟੇ ਧਰਨਾ ਦੇਣ ਤੋਂ ਬਾਅਦ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨੇ ਡਿੱਚ ਮਸ਼ੀਨ ਭੇਜ ਕੇ ਨਾਲਿਆਂ ਵਿਚੋਂ ਨਿਕਲਿਆ ਮਲਬਾ ਸਾਫ ਕਰਵਾਇਆ। ਸੁਸ਼ੀਲ ਤਿਵਾੜੀ ਨੇ ਕਿਹਾ ਕਿ ਅਜੇ ਵੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੋਇਆ, ਜਿਸ ਕਾਰਨ ਉਹ ਵਿਰੋਧ ਜਾਰੀ ਰੱਖਣਗੇ।


Related News