ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਪਰਿਵਾਰ ਸਣੇ ਅਯੁੱਧਿਆ ’ਚ ਰਾਮਲੱਲਾ ਮੰਦਰ ਦੇ ਕੀਤੇ ਦਰਸ਼ਨ

Saturday, Mar 16, 2024 - 02:03 PM (IST)

ਜਲੰਧਰ (ਧਵਨ)–‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸ਼ੁੱਕਰਵਾਰ ਅਯੁੱਧਿਆ ਵਿਚ ਰਾਮਲੱਲਾ ਮੰਦਰ ਦੇ ਦਰਸ਼ਨ ਕੀਤੇ ਅਤੇ ਪ੍ਰਭੂ ਸ਼੍ਰੀ ਰਾਮ ਤੋਂ ਆਪਣੀ ਨਵੀਂ ਪਾਰੀ ਲਈ ਆਸ਼ੀਰਵਾਦ ਮੰਗਿਆ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੁਨੀਤਾ ਰਿੰਕੂ ਅਤੇ ਪ੍ਰਥਮਵੀਰ ਸਿੰਘ ਵੀ ਸਨ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਅਯੁੱਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ ਪਹੁੰਚ ਕੇ ਪਰਿਕਰਮਾ ਕੀਤੀ ਅਤੇ ਉਸ ਤੋਂ ਬਾਅਦ ਮੰਦਰ ਵਿਚ ਜਾ ਕੇ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨ ਕੀਤੇ। ਬਾਅਦ ਵਿਚ ਉਨ੍ਹਾਂ ਕਿਹਾ ਕਿ ਰਾਮਲੱਲਾ ਮੰਦਰ ਆ ਕੇ ਜੋ ਸਕੂਨ ਉਨ੍ਹਾਂ ਨੂੰ ਮਿਲਿਆ ਹੈ, ਉਸ ਦਾ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਤੋਂ ਉਨ੍ਹਾਂ ਇਹ ਆਸ਼ੀਰਵਾਦ ਵੀ ਮੰਗਿਆ ਹੈ ਕਿ ਉਨ੍ਹਾਂ ਨੂੰ ਇੰਨੀ ਸ਼ਕਤੀ ਦੇਣ, ਜਿਸ ਨਾਲ ਉਹ ਜਲੰਧਰ ਦੇ ਲੋਕਾਂ ਨਾਲ ਕੀਤੇ ਜਾਣ ਵਾਲੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਸਕਣ ਅਤੇ ਜਲੰਧਰ ਦੇ ਲੋਕਾਂ ਦੀ ਆਵਾਜ਼ ਨੂੰ ਆਪਣੀ ਨਵੀਂ ਪਾਰੀ ਵਿਚ ਜ਼ੋਰਦਾਰ ਢੰਗ ਨਾਲ ਸੰਸਦ ਵਿਚ ਉਠਾ ਸਕਣ। ਉਨ੍ਹਾਂ ਕਿਹਾ ਕਿ ਆਪਣੀ ਪਹਿਲੀ ਪਾਰੀ ਦੌਰਾਨ ਉਨ੍ਹਾਂ ਮੌਕਾ ਮਿਲਣ ’ਤੇ ਜਲੰਧਰ ਦੀ ਆਵਾਜ਼ ਭਾਰਤ ਸਰਕਾਰ ਅਤੇ ਸੰਸਦ ਵਿਚ ਹਰ ਸਮੇਂ ਉਠਾਈ। ਉਹ ਪਾਰਟੀ ਹਾਈਕਮਾਨ ਅਤੇ ਆਪਣੇ ਸਾਰੇ ਵਾਲੰਟੀਅਰਾਂ ਤੇ ਦੋਸਤਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਦੇ ਬਲਬੂਤੇ ’ਤੇ ਉਹ ਹੁਣ ਦੂਜੀ ਪਾਰੀ ਖੇਡਣ ਲਈ ਜਾਣਗੇ।

ਇਹ ਵੀ ਪੜ੍ਹੋ:  MP ਸੁਸ਼ੀਲ ਰਿੰਕੂ ਦੇ ਭਾਜਪਾ 'ਚ ਜਾਣ ਦੀਆਂ ਚਰਚਾਵਾਂ ਦਾ ਸ਼ੀਤਲ ਅੰਗੁਰਾਲ ਤੋਂ ਸੁਣੋ ਕੀ ਹੈ ਸੱਚ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News