ਲੁਧਿਆਣਾ ਚੋਣ : ਕਾਂਗਰਸ ਦੇ ਸ਼ੀਲਾ ਚੋਣ ਪ੍ਰਚਾਰ ''ਚ ਸਭ ਤੋਂ ਅੱਗੇ!

Sunday, Feb 18, 2018 - 10:24 AM (IST)

ਲੁਧਿਆਣਾ ਚੋਣ : ਕਾਂਗਰਸ ਦੇ ਸ਼ੀਲਾ ਚੋਣ ਪ੍ਰਚਾਰ ''ਚ ਸਭ ਤੋਂ ਅੱਗੇ!

ਲੁਧਿਆਣਾ (ਮੁੱਲਾਂਪੁਰੀ) : ਲੁਧਿਆਣਾ ਮਹਾਨਗਰ ਦੇ ਵਾਰਡ ਨੰਬਰ-6 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਸ਼ੀਲਾ ਦੀ ਚੋਣ ਮੁਹਿੰਮ ਨੇ ਇਕਦਮ ਜ਼ੋਰ ਫੜ੍ਹ ਲਿਆ ਹੈ। ਇਸ ਹਲਕੇ ਦੇ ਕਾਂਗਰਸੀ ਨੇਤਾਵਾਂ ਨੇ ਸ਼ੀਲੇ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਇਸ ਵਾਰ ਜਿਤਾਉਣ ਲਈ ਪੂਰੀ ਵਾਹ ਲਾ ਦਿੱਤੀ ਹੈ। ਸ਼ੀਲਾ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਲਈ ਹਲਕਾ ਇੰਚਾਰਜ ਸਤਵਿੰਦਰ ਕੌਰ ਬਿੱਟੀ, ਸਾਬਕਾ ਮੰਤਰੀ ਮਲਕੀਤ ਦਾਖਾ, ਬਿਕਰਮ ਸਿੰਘ ਬਾਜਵਾ ਤੋਂ ਇਲਾਵਾ ਸਥਾਨਕ ਆਗੂਆਂ ਨੇ ਸਾਰੇ ਵਾਰਡ ਦੀ ਨਿਸ਼ਾਨਦੇਹੀ ਕਰ ਕੇ ਮੋਰਚੇ ਸੰਭਾਲ ਲਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਇਸ ਵਾਰਡ ਦੇ ਵੋਟਰ ਕਾਂਗਰਸ ਨੂੰ ਬਹੁਮਤ ਦੇਣਗੇ ਤਾਂ ਜੋ ਇਸ ਹਲਕੇ ਵਿਚ ਬਾਕੀ ਪਏ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਜੈਲੀ, ਮੋਹਨ ਸਿੰਘ, ਸੁਖਦੇਵ ਮੰਡੇਰ, ਰਾਮ ਨਾਥ, ਰਵਨੀਤ ਸਿੰਘ ਗਿੱਲ ਜੰਡਿਆਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਨੇਤਾਵਾਂ ਨੇ ਅੱਜ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ।


Related News