ਕੇਂਦਰੀ ਜੇਲ੍ਹ ਦੇ ਫ਼ਰਸ਼ ਹੇਠੋਂ ਮਿਲਿਆ ਹੋਸ਼ ਉਡਾਉਣ ਵਾਲਾ ਸਾਮਾਨ ! ਪਹਿਲੀ ਵਾਰ ਹੋਈ ਇੰਨੀ ਵੱਡੀ ਰਿਕਵਰੀ
Saturday, Jan 04, 2025 - 11:10 PM (IST)
ਤਰਨਤਾਰਨ (ਰਮਨ)- ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਜੋ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਬਣੀ ਨਜ਼ਰ ਆਉਂਦੀ ਹੈ, ਅੱਜ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਅੰਦਰੋਂ 1 ਕਿਲੋ 170 ਗ੍ਰਾਮ ਹੈਰੋਇਨ, 98 ਗ੍ਰਾਮ ਅਫੀਮ, 218 ਗ੍ਰਾਮ ਸੁਲਫਾ ਪਾਉਡਰ, 5150 ਨਸ਼ੀਲੀਆਂ ਗੋਲੀਆਂ, 13 ਮੋਬਾਇਲ ਫੋਨ, 6 ਸਿਮ, 16 ਹੈੱਡ ਫੋਨ, 3 ਚਾਰਜਰ ,ਇੱਕ ਡਾਟਾ ਕੇਬਲ, 6 ਈਅਰ ਪੌਡ ਬਰਾਮਦ ਕੀਤੇ ਹਨ।
ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਡਿਪਟੀ ਸੁਪਰਡੈਂਟ ਸਿਕਿਉਰਟੀ ਸੁਖਪਾਲ ਸਿੰਘ ਸੰਧੂ ਵੱਲੋਂ ਬੀਤੇ ਕੱਲ ਦੁਪਹਿਰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਵਾਰਡ ਨੰਬਰ 6 ਦੀ ਬੈਰਕ ਮੈਂਬਰ 5 'ਚੋਂ ਤਲਾਸ਼ੀ ਕਰਨ ਦੌਰਾਨ ਫਰਸ਼ ਦੀ ਭੰਨ ਤੋੜ ਕਰਨ ਦੌਰਾਨ ਅੰਦਰ ਗੁਪਤ ਜਗ੍ਹਾ ਤੋਂ 1 ਕਿਲੋ 170 ਗ੍ਰਾਮ ਹੈਰੋਇਨ, 98 ਗ੍ਰਾਮ ਅਫੀਮ, 218 ਗ੍ਰਾਮ ਗਾਂਜਾ, 5150 ਨਸ਼ੀਲੀਆਂ ਗੋਲੀਆਂ, 13 ਮੋਬਾਇਲ ਫੋਨ, 6 ਸਿਮ, 16 ਹੈੱਡ ਫੋਨ, 3 ਚਾਰਜਰ ,ਇੱਕ ਡਾਟਾ ਕੇਬਲ, 6 ਈਅਰ ਪੌਡ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਰਾਤ ਦੇ ਹਨੇਰੇ 'ਚ ਚੱਲ ਰਿਹਾ ਸੀ ਇਹ ਨਾਜਾਇਜ਼ ਕੰਮ, ਪੁਲਸ ਨੇ ਮੌਕੇ ਤੋਂ 4 ਨੂੰ ਚੁੱਕਿਆ
ਇਹ ਸਾਰਾ ਸਾਮਾਨ ਫਰਸ਼ ਦੇ ਹੇਠਾਂ ਗੁਪਤ ਥਾਂ 'ਚ ਦਬਾ ਕੇ ਰੱਖਿਆ ਗਿਆ ਸੀ। ਹੈਰਾਨੀ ਦੀ ਗੱਲ ਹੈ ਕੀ ਸਾਰਾ ਸਮਾਨ ਜੇਲ੍ਹ ਅੰਦਰ ਕਿਸ ਤਰ੍ਹਾਂ ਪੁੱਜਾ ਇੱਕ ਵੱਡਾ ਸਵਾਲ ਖੜਾ ਕਰ ਰਿਹਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਜਦਕਿ ਇਸ ਦੇ ਨਾਲ ਅਫੀਮ ਅਤੇ ਸਿੰਥੈਟਿਕ ਡਰੱਗ ਵੀ ਬਰਾਮਦ ਹੋਣਾ ਜੇਲ੍ਹ ਪ੍ਰਸ਼ਾਸਨ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਇਥੇ ਇਹ ਦੱਸਣਯੋਗ ਹੈ ਕਿ ਜੇਲ੍ਹ ਅੰਦਰ ਮੌਜੂਦ ਖਤਰਨਾਕ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਦਾ ਸਾਰਾ ਨੈਟਵਰਕ ਵੀ ਜੇਲ੍ਹ ਦੇ ਅੰਦਰੋਂ ਹੀ ਚਲਾਇਆ ਜਾ ਰਿਹਾ ਹੈ, ਜਿਸ ਨੂੰ ਅੱਜ ਤੱਕ ਕੇਂਦਰੀ ਜੇਲ੍ਹ ਪ੍ਰਸ਼ਾਸਨ ਰੋਕ ਨਹੀਂ ਪਾਇਆ ਹੈ।
ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਇਹ ਸਾਰਾ ਜਖੀਰਾ ਕਿਸ ਤਰ੍ਹਾਂ ਪੁੱਜਾ ਇਸ ਦੀ ਜਾਂਚ ਲਈ ਪੁਲਸ ਵੱਲੋਂ ਵੱਖਰੇ ਤੌਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਰਿਕਵਰੀ ਹੋਈ ਹੈ, ਜਿਸ ਦੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕਰਦੇ ਹੋਏ ਮੁਲਜ਼ਮਾਂ ਤੱਕ ਪਹੁੰਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਟਰਾਂਸਪੋਰਟਰਾਂ ਤੋਂ 20-25 ਲੱਖ ਰੁਪਏ ਮਹੀਨਾਵਰ ਰਿਸ਼ਵਤ ਲੈਣ ਦੇ ਦੋਸ਼ 'ਚ ਟਰਾਂਸਪੋਰਟ ਅਧਿਕਾਰੀ ਦਾ ਗੰਨਮੈਨ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e