ਗਰੇਵਾਲ ''ਤੇ ਅਕਾਲੀ ਪਾਉਣਗੇ ਡੋਰੇ!

Friday, Jun 14, 2019 - 02:14 PM (IST)

ਗਰੇਵਾਲ ''ਤੇ ਅਕਾਲੀ ਪਾਉਣਗੇ ਡੋਰੇ!

ਲੁਧਿਆਣਾ (ਮੁੱਲਾਂਪੁਰੀ) : ਮਹਾਂਨਗਰ 'ਚ ਇਨਸਾਫ ਟੀਮ ਬੈਂਸ ਭਰਾਵਾਂ ਦੀ ਯੂਥ ਵਿੰਗ ਦੀ ਕੌਮੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲੇ ਸੁਰਿੰਦਰ ਸਿੰਘ ਗਰੇਵਾਲ ਦੀ ਹੁਣ ਕਿਸੇ ਵੇਲੇ ਅਕਾਲੀ ਦਲ 'ਚ ਵਾਪਸੀ ਹੋ ਸਕਦੀ ਹੈ, ਕਿਉਂਕਿ ਉਸ ਦੇ ਅਸਤੀਫੇ ਦੇਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਕੇ ਘਰ ਵਾਪਸੀ ਦੀ ਸਲਾਹ ਦਿੱਤੀ ਹੈ। ਗਰੇਵਾਲ ਪਿਛਲੇ ਸਮੇਂ ਬੈਂਸਾਂ ਨਾਲ ਇਕ ਧਿਰ ਬਣ ਕੇ ਖੜ੍ਹੇ ਸਨ ਪਰ ਭਰੋਸੇ 'ਚ ਨਾ ਲਏ ਜਾਣ 'ਤੇ ਬੈਂਸਾਂ ਵਲੋਂ ਕੀਤੀ ਕਾਰਵਾਈ ਉਨ੍ਹਾਂ ਨੂੰ ਰਾਸ ਨਹੀਂ ਆਈ, ਜਿਸ ਕਾਰਨ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਜਾਣਕਾਰ ਸੂਤਰਾਂ ਨੇ ਦੱਸਿਆ ਕਿ ਗਰੇਵਾਲ ਨਾਲ ਦੋ ਨੇਤਾ ਹਾਈਕਮਾਨ ਨਾਲ ਗੱਲਬਾਤ ਕਰਾਉਣ ਲਈ ਤਤਪਰ ਹਨ ਅਤੇ ਕਿਸੇ ਵੇਲੇ ਵੀ ਜੈਕਾਰੇ ਛੱਡ ਸਕਦੇ ਹਨ। ਜਦੋਂ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਅੱਗੋਂ ਹੱਸਦਿਆਂ ਕਿਹਾ ਕਿ ਅਜੇ 2-3 ਦਿਨ ਆਰਾਮ ਕਰਨ ਦਿਓ, ਫਿਰ ਗੱਲ ਕਰਾਂਗਾ। ਉਸ ਦੇ ਹਾਸੇ 'ਚ ਕਾਫੀ ਕੁਝ ਝਲਕ ਰਿਹਾ ਸੀ।


author

Babita

Content Editor

Related News