ਸੁਰੇਸ਼ ਕੁਮਾਰ ਨੇ ਦੁਬਾਰਾ ਸੰਭਾਲਿਆ ਸੀਐਮ ਦੇ ਮੁੱਖ ਸਕੱਤਰ ਦਾ ਅਹੁਦਾ

02/19/2018 7:41:47 PM

ਚੰਡੀਗੜ੍ਹ (ਏਜੰਸੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਕੱਤਰ ਸੁਰੇਸ਼ ਨੇ ਦੁਬਾਰਾ ਮੁੱਖ ਸਕੱਤਰ ਦਾ ਆਪਣਾ ਆਹੁਦਾ ਸੰਭਾਲ ਲਿਆ ਹੈ। ਸੁਰੇਸ਼ ਕੁਮਾਰ ਦੀ ਨਿਯੁਕਤੀ ਸਬੰਧੀ ਹਾਈ ਕੋਰਟ ਦੇ ਇਕ ਜੱਜ ਵਲੋਂ ਹੁਕਮ ਰੱਦ ਕਰਨ ਦੇ ਫੈਸਲੇ ਨੂੰ ਦੋ ਮੈਂਬਰੀ ਬੈਂਚ ਵਲੋਂ ਰੋਕ ਲਗਾ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਮੁੜ ਅਹੁਦਾ ਸੰਭਾਲ ਲੈਣ ਲਈ ਉਤਸ਼ਾਹਿਤ ਸਨ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਨਿਯੁਕਤੀ 15 ਜਨਵਰੀ ਨੂੰ ਹਾਈਕੋਰਟ ਦੇ ਇਕਹਿਰੇ ਬੈਂਚ ਵਲੋਂ ਰੱਦ ਕਰ ਦਿੱਤੀ ਗਈ ਸੀ ਪਰ ਸਰਕਾਰ ਦੀ ਅਪੀਲ 'ਤੇ ਡਿਵੀਜ਼ਨ ਬੈਂਚ ਨੇ 14 ਫਰਵਰੀ ਇਕਹਿਰੇ ਬੈਂਚ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਸੀ, ਜਿਸ ਦੀ ਸੁਣਵਾਈ 17 ਅਪ੍ਰੈਲ ਨੂੰ ਹੋਣੀ ਹੈ ਪਰ ਫੈਸਲੇ 'ਤੇ ਸਟੇਅ ਦੇ ਬਾਵਜੂਦ ਵੀ ਸੁਰੇਸ਼ ਕੁਮਾਰ ਨੂੰ ਹਾਈਕੋਰਟ ਦੇ ਆਖਰੀ ਫੈਸਲੇ ਦੀ ਉਡੀਕ ਹੈ।


Related News