ਜਲੰਧਰ 'ਚ ਫ਼ਲ-ਸਬਜ਼ੀਆਂ ਦੀ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ, ਜਾਣੋ ਕੀ ਹੈ ਵਜ੍ਹਾ
Monday, Mar 18, 2024 - 12:51 PM (IST)

ਜਲੰਧਰ (ਵਰੁਣ): ਜਲੰਧਰ ਵਿਚ ਫ਼ਲ ਅਤੇ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਦਰਅਸਲ, ਮਕਸੂਦਾਂ ਸਬਜ਼ੀ ਮੰਡੀ ਵਿਚ ਸਬਜ਼ੀ ਤੇ ਫਲ਼ਾਂ ਦੀ ਫੜ੍ਹੀ ਲਗਾਉਣ ਵਾਲੇ ਹੜ੍ਹਤਾਲ 'ਤੇ ਉਤਰ ਗਏ ਹਨ। ਇਹ ਹੜ੍ਹਤਾਲ ਤਕਰੀਬਨ 3 ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੈ, ਜਿਸ ਦੇ ਜਲਦਿਆਂ ਮੰਡੀ ਵਿਚੋਂ ਰਿਟੇਲ ਦੀ ਕੀਮਤ 'ਤੇ ਸਬਜ਼ੀਆਂ ਤੇ ਫ਼ਲ ਮਿਲਣੇ ਬੰਦ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਬਾਪੂ ਬਲਕੌਰ ਸਿੰਘ ਨੇ ਦੱਸਿਆ ਕੀ ਹੋਵੇਗਾ ਨਿੱਕੇ ਸਿੱਧੂ ਦਾ ਨਾਂ (ਵੀਡੀਓ)
ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਸ਼ੰਕਰ ਗੁਪਤਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਠੇਕਾ ਨਿੱਜੀ ਹੱਥਾਂ ਵਿਚ ਦੇ ਦਿੱਤਾ ਗਿਆ, ਜਦਕਿ ਕਮੇਟੀ ਨੇ ਉਨ੍ਹਾਂ ਦੀਆਂ ਫੜ੍ਹੀਆਂ ਪਿੱਛੇ ਹਟਵਾਈਆਂ ਸੀ, ਪਰ ਉਸ ਦੇ ਬਾਵਜੂਦ ਪੁਰਾਣੀ ਜਗ੍ਹਾ ਨਵੀਆਂ ਫੜ੍ਹੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਫੜ੍ਹੀ ਵਾਲਿਆਂ ਨੇ ਸਵੇਰੇ 4 ਵਜੇ ਹੀ ਮੰਡੀ ਮੰਡੀ ਵਿਚ ਆਉਣ ਵਾਲੀਆਂ ਗੱਡੀਆਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਅਸਰ ਆੜ੍ਹਤੀਆਂ ਨੂੰ ਪੈਣਾ ਸ਼ੁਰੂ ਹੋਇਆ ਤਾਂ ਆੜ੍ਹਤੀਆਂ ਦੀ ਮੰਗ 'ਤੇ ਫੜ੍ਹੀ ਵਾਲਿਆਂ ਨੇ ਰਾਹ ਤਾਂ ਖੋਲ੍ਹ ਦਿੱਤਾ ਪਰ ਵਿਰੋਧ ਵਿਚ ਸ਼ਾਮਲ ਔਰਤਾਂ ਨੂੰ ਇਕ ਆੜ੍ਹਤੀਏ ਨੇ ਧਮਕਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ: ਸਿਰਫ਼ਿਰੇ ਆਸ਼ਿਕ ਦੀ ਸ਼ਰਮਨਾਕ ਕਰਤੂਤ! ਮੁਹੱਲੇ 'ਚ ਲਵਾ ਦਿੱਤੇ ਪ੍ਰੇਮਿਕਾ ਦੇ ਅਸ਼ਲੀਲ ਫਲੈਕਸ
ਪ੍ਰਧਾਨ ਗੁਪਤਾ ਨੇ ਕਿਹਾ ਕਿ ਆੜ੍ਹਤੀਏ ਨੇ ਔਰਤਾਂ ਨੂੰ ਗੋਲ਼ੀ ਮਾਰਨ ਦੀ ਧਮਕੀ ਦਿੱਤੀ। ਗੁੱਸੇ ਵਿਚ ਆਈ ਫੜ੍ਹੀ ਐਸੋਸੀਏਸ਼ਨ ਦੇ ਮੈਂਬਰ ਮੰਡੀ ਤੋਂ ਪੈਦਲ ਹੀ ਥਾਣਾ 1 ਵਿਚ ਸ਼ਿਕਾਇਤ ਦਰਜ ਕਰਵਾਉਣ ਪਹੁੰਚ ਗਏ। ਤਕਰੀਬਨ 500 ਤੋਂ ਵੱਧ ਫੜ੍ਹੀ ਵਾਲੇ ਨਾਅਰੇਬਾਜ਼ੀ ਕਰਦੇ ਥਾਣਾ 1 ਦੇ ਬਾਹਰ ਇਕੱਠੇ ਹੋ ਗਏ। ਉਹ ਮੰਗ ਕਰ ਰਹੇ ਹਨ ਕਿ ਧਮਕੀ ਦੇਣ ਵਾਲੇ ਆੜ੍ਹਤੀਏ 'ਤੇ ਕਾਰਵਾਈ ਕੀਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8