ਅੰਧਵਿਸ਼ਵਾਸ ਨੇ ਲਈ 10 ਸਾਲਾ ਬੱਚੇ ਦੀ ਜਾਨ, ਤੜਫ-ਤੜਫ ਕੇ ਹੋਈ ਮੌਤ

Wednesday, Nov 09, 2022 - 01:16 AM (IST)

ਅੰਧਵਿਸ਼ਵਾਸ ਨੇ ਲਈ 10 ਸਾਲਾ ਬੱਚੇ ਦੀ ਜਾਨ, ਤੜਫ-ਤੜਫ ਕੇ ਹੋਈ ਮੌਤ

ਬਨੂੜ (ਗੁਰਪਾਲ) : ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪਿੰਡ ਬਠਲਾਨਾ 'ਚ ਇਕ 10 ਸਾਲਾ ਬੱਚੇ ਦੀ ਸੱਪ ਦੇ ਡੰਗਣ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਅੰਧਵਿਸ਼ਵਾਸ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਲਾਨਾ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਸਤਨਾਮ ਸਿੰਘ ਦਾ ਪੁੱਤਰ ਜਸਕੀਰਤ ਸਿੰਘ ਸੁੱਤਾ ਹੋਇਆ ਸੀ। ਤੜਕੇ ਤਕਰੀਬਨ 5 ਵਜੇ ਇਕ ਜ਼ਹਿਰੀਲਾ ਸੱਪ ਬੈੱਡ 'ਤੇ ਚੜ੍ਹ ਗਿਆ ਅਤੇ ਮਾਸੂਮ ਦੀ ਉਂਗਲੀ 'ਤੇ ਡੰਗ ਮਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ ! ਪਿਤਾ ਨੇ ਮਤਰੇਈ ਧੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਮਾਮਲਾ ਦਰਜ

ਪਰਿਵਾਰ ਵਾਲੇ ਬੱਚੇ ਨੂੰ ਹਸਪਤਾਲ ਲਿਜਾਣ ਦੀ ਬਜਾਏ ਇਕ ਝਾੜਾ ਕਰਨ ਵਾਲੇ ਬਾਬੇ ਕੋਲ ਲੈ ਗਏ, ਜਿਸ ਨਾਲ ਕੁੱਝ ਦੇਰ ਬਾਅਦ ਬੱਚੇ ਦੀ ਸੱਪ ਦਾ ਜ਼ਹਿਰ ਚੜ੍ਹਣ ਨਾਲ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News