‘ਸੰਨੀ ਦਿਓਲ ਪੰਜਾਬ ਦੀ ਰਾਜਨੀਤੀ ’ਚੋਂ ਬਾਹਰ, ਨਾ ਕਿਸੇ ਹੋਰਡਿੰਗ ’ਚ ਫੋਟੋ, ਨਾ ਕਿਸੇ ਨੇਤਾ ਨੇ ਲਿਆ ਨਾਂ’

02/17/2022 10:54:52 AM

ਪਠਾਨਕੋਟ (ਸ਼ਾਰਦਾ)– ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਸਟਾਰ ਪ੍ਰਚਾਰਕ ਸੰਨੀ ਦਿਓਲ ਇਸ ਸਮੇਂ ਚੋਣ ਮਾਹੌਲ ’ਚੋਂ ਇਕਦਮ ਗਾਇਬ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਸੰਨੀ ਦਿਓਲ ਦਾ ਨਾ ਪਹੁੰਚਣਾ ਉਨ੍ਹਾਂ ਦੀ ਭਵਿੱਖ ਦੀ ਰਾਜਨੀਤੀ ਵੱਲ ਸੰਕੇਤ ਕਰਦਾ ਹੈ। ਕਾਂਗਰਸੀ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਹਰਾਉਣ ਲਈ ਭਾਜਪਾ ਨੇ ਵੱਡਾ ਦਾਅ ਖੇਡਦੇ ਹੋਏ ਸਿਨੇ ਸਟਾਰ ਸੰਨੀ ਦਿਓਲ ਨੂੰ ਮੈਦਾਨ ’ਚ ਉਤਾਰ ਕੇ ਵੱਡਾ ਉਲਟਫੇਰ ਕੀਤਾ ਸੀ ਅਤੇ ਉਨ੍ਹਾਂ ਉੱਪਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਹੌਲੀ-ਹੌਲੀ ਸੰਨੀ ਦਿਓਲ ਦਾ ਮਨ ਆਪਣੇ ਲੋਕ ਸਭਾ ਹਲਕੇ ’ਚੋਂ ਉੱਠਦਾ ਗਿਆ।

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਸੰਨੀ ਦਿਓਲ ਦੀ ਟੀਮ ਸਮੇਂ-ਸਮੇਂ ’ਤੇ ਮੀਡੀਆ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਲੋਕਾਂ ਦਰਮਿਆਨ ਰੱਖਣ ਦੀ ਕੋਸ਼ਿਸ਼ ਕਰਦੀ ਰਹੀ ਪਰ ਕੋਰੋਨਾ ਕਾਲ ਤੋਂ ਬਾਅਦ ਉਹ ਕੋਈ ਪ੍ਰਭਾਵਸ਼ਾਲੀ ਹਾਜ਼ਰੀ ਨਹੀਂ ਵਿਖਾ ਸਕੇ। ਕਿਸਾਨ ਅੰਦੋਲਨ ਕਾਰਨ ਡੇਢ ਸਾਲ ਤਕ ਉਨ੍ਹਾਂ ਦੀ ਆਪਣੇ ਹਲਕੇ ਤੋਂ ਦੂਰੀ ਬਣੀ ਰਹੀ। ਵਰਕਰਾਂ ਨੂੰ ਇਹ ਘਾਟ ਖਟਕ ਰਹੀ ਹੈ ਕਿ ਲੋਕ ਸਭਾ ਹਲਕੇ ’ਚ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ ਅਤੇ ਉੱਥੋਂ ਦਾ ਸੰਸਦ ਮੈਂਬਰ ਸੰਨੀ ਦਿਓਲ ਹੀ ਗਾਇਬ ਹੋਵੇ। ਭਾਜਪਾ ਨੇ ਸੰਨੀ ਦਿਓਲ ਵੱਲੋਂ ਚੋਣਾਂ ’ਚ ਹਿੱਸਾ ਨਾ ਲੈਣ ਨੂੰ ਲੈ ਕੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ, ਨਾ ਹੀ ਕੋਈ ਜਾਣਕਾਰੀ ਦਿੱਤੀ ਕਿ ਕਿਸ ਕਾਰਨ ਉਹ ਨਹੀਂ ਆ ਸਕੇ। 

ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ

ਇਹ ਕੋਈ ਵੀ ਘਟਨਾ ਕ੍ਰਮ ਹੋਵੇ ਪਰ ਇਕ ਗੱਲ ਤਾਂ ਸਪਸ਼ਟ ਹੈ ਕਿ ਸੰਨੀ ਦਿਓਲ ਦਾ ਗੁਰਦਾਸਪੁਰ / ਪਠਾਨਕੋਟ ਹਲਕੇ ਨਾਲੋਂ ਨਾਤਾ ਲਗਭਗ ਟੁੱਟ ਚੁੱਕਿਆ ਹੈ। ਦੱਬੀ ਜ਼ੁਬਾਨ ’ਚ ਭਾਜਪਾ ਨੇਤਾ ਇਸ ਗੱਲ ਨੂੰ ਸਵੀਕਾਰਦੇ ਹਨ ਕਿ ਸੰਨੀ ਦਿਓਲ ਦੇ ਅਗਲੀ ਚੋਣ ਨਾ ਲੜਨ ਦੀ ਹਾਲਤ ’ਚ ਭਾਜਪਾ ਦੇ ਕਈ ਦਿੱਗਜ ਨੇਤਾ ਇਸ ਲੋਕ ਸਭਾ ਸੀਟ ’ਤੇ ਪੈਨੀਆਂ ਨਜ਼ਰਾਂ ਗੱਡੀ ਬੈਠੇ ਹਨ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ

ਇਕ ਗੱਲ ਸਪੱਸ਼ਟ ਹੈ ਕਿ ਗੁਰਦਾਸਪੁਰ ਸੰਸਦੀ ਹਲਕੇ ਦੇ ਲੋਕਾਂ ਨੇ ਵੱਡੇ ਕਾਂਗਰਸੀ ਨੇਤਾ ਸੁਨੀਲ ਜਾਖੜ ਨੂੰ ਹਰਾ ਕੇ ਵੱਡੀ ਗਲਤੀ ਕੀਤੀ ਹੈ। ਜਿਸ ਸਿਨੇ ਸਟਾਰ ਨੂੰ ਸੰਸਦ ਮੈਂਬਰ ਬਣਾਇਆ ਗਿਆ, ਉਹ ਹਲਕੇ ਦੀਆਂ ਤਕਲੀਫਾਂ ਹੱਲ ਕਰਨਾ ਤਾਂ ਦੂਰ, ਕਿਸੇ ਦੇ ਦੁੱਖ-ਸੁੱਖ ’ਚ ਵੀ ਸ਼ਰੀਕ ਨਹੀਂ ਹੁੰਦਾ। ਹੁਣ ਤਾਂ ਉਹ ਪਾਰਟੀ ਦੀਆਂ ਚੋਣਾਂ ’ਚ ਵੀ ਨਹੀਂ ਆ ਰਿਹਾ। ਸੰਨੀ ਦਿਓਲ ਦਾ ਪੰਜਾਬ ਦੀ ਰਾਜਨੀਤੀ ਨਾਲੋਂ ਨਾਤਾ ਟੁੱਟ ਚੁੱਕਿਆ ਹੈ ਅਤੇ ਭਾਜਪਾ ਨੇ ਵੀ ਇਸ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਟੇਜ ’ਤੇ ਭਾਸ਼ਣ ਦੇਣ ਵਾਲੇ ਨੇਤਾ ਜਾਂ ਉਮੀਦਵਾਰ ਨੇ ਸੰਨੀ ਦਿਓਲ ਦਾ ਨਾਂ ਤਕ ਨਹੀਂ ਲਿਆ ਅਤੇ ਨਾ ਹੀ ਉਨ੍ਹਾਂ ਦੇ ਨਾਂ ਦਾ ਕੋਈ ਹੋਰਡਿੰਗ ਜਾਂ ਕੋਈ ਫੋਟੋ ਸੀ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : ਟੌਫੀ ਦੇਣ ਦੇ ਬਹਾਨੇ 5 ਸਾਲਾ ਬੱਚੇ ਨੂੰ ਕੁਆਰਟਰ ’ਚ ਲਿਜਾ ਕੀਤਾ ਕੁਕਰਮ

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


Rahul Singh

Content Editor

Related News