ਬਾਲੀਵੁੱਡ ਅਭਿਨੇਤਾ ਤੇ ਸੰਸਦ ਮੈਂਬਰ ਸੰਨੀ ਦਿਓਲ ਫਿਰ ਚਰਚਾ 'ਚ, ਸ਼ਹਿਰ 'ਚ ਲੱਗੇ 'ਗੁੰਮਸ਼ੁਦਾ' ਦੇ ਪੋਸਟਰ

Friday, Oct 07, 2022 - 05:15 AM (IST)

ਬਾਲੀਵੁੱਡ ਅਭਿਨੇਤਾ ਤੇ ਸੰਸਦ ਮੈਂਬਰ ਸੰਨੀ ਦਿਓਲ ਫਿਰ ਚਰਚਾ 'ਚ, ਸ਼ਹਿਰ 'ਚ ਲੱਗੇ 'ਗੁੰਮਸ਼ੁਦਾ' ਦੇ ਪੋਸਟਰ

ਗੁਰਦਾਸਪੁਰ : ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਸਟਾਰ ਸੰਨੀ ਦਿਓਲ ਇਕ ਵਾਰ ਫਿਰ ਚਰਚਾ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਇਲਾਕੇ 'ਚੋਂ ਸੰਨੀ ਦਿਓਲ ਦੇ ਗਾਇਬ ਹੋਣ ਨੂੰ ਲੈ ਕੇ ਲੋਕਾਂ ਦੇ ਘਰਾਂ 'ਚ ਪੋਸਟਰ ਲਗਾਏ ਜਾਣੇ ਸ਼ੁਰੂ ਹੋ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਸੰਨੀ ਦਿਓਲ ਦੀ ਗੈਰ-ਮੌਜੂਦਗੀ ਦੇ ਮੱਦੇਨਜ਼ਰ ਉਸ ਨੂੰ 'ਲਾਪਤਾ' ਕਰਾਰ ਦਿੱਤਾ ਗਿਆ ਹੈ। ਲੋਕਾਂ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਸਾਰੀਆਂ ਜਨਤਕ ਥਾਵਾਂ 'ਤੇ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਚਿਪਕਾਏ ਹਨ। ਪੋਸਟਰ 'ਚ ਲਿਖਿਆ ਗਿਆ ਹੈ, "ਸੰਨੀ ਦਿਓਲ ਗੁੰਮਸ਼ੁਦਾ ਦੀ ਤਲਾਸ਼।"

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਭਲਕੇ ਕੱਢੇ ਜਾਣਗੇ ਰੋਸ ਮਾਰਚ, ਜਾਰੀ ਕੀਤਾ ਰੂਟ ਪਲਾਨ

ਜ਼ਿਕਰਯੋਗ ਹੈ ਕਿ ਇਲਾਕੇ ਦੇ ਲੋਕ ਸੰਨੀ ਦਿਓਲ ਦੀ ਕਾਰਗੁਜ਼ਾਰੀ ਤੋਂ ਕਾਫੀ ਨਾਖੁਸ਼ ਹਨ। ਪਿਛਲੇ ਦਿਨੀਂ ਵੀ ਸੰਨੀ ਦਿਓਲ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ ਅਤੇ ਹੁਣ ਲੋਕਾਂ ਨੇ ਸੰਨੀ ਦਿਓਲ ਨੂੰ ਲਾਪਤਾ ਕਰਾਰ ਦੇ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੰਨੀ ਦਿਓਲ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : CM ਮਾਨ ਨਾਲ ਕਿਸਾਨਾਂ ਦੀ ਹੋਈ ਮੀਟਿੰਗ, ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਦੁਹਰਾਈ ਵਚਨਬੱਧਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News