ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਦੇ ਹੱਕ 'ਚ ਬੋਲਣ ਦੀ ਚੁਕਾਉਣੀ ਪਈ ਕੀਮਤ: ਸੁਨੀਲ ਜਾਖੜ
Thursday, Nov 12, 2026 - 08:32 PM (IST)
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਐਲਾਨ ਮਗਰੋਂ ਪ੍ਰਤੀਕਰਮ ਦਿੱਤਾ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿਚ ਨਿੱਤਰਦਿਆਂ ਜਾਖੜ ਨੇ ਕਿਹਾ ਕਿ ਖੁੱਡੀਆਂ ਨੂੰ ਪੰਜਾਬ ਦੇ ਹੱਕ ਅਤੇ ਦਿੱਲੀ ਦੇ 'ਧਾੜਵੀਆਂ' ਦੇ ਵਿਰੋਧ ਵਿਚ ਬੋਲਣ ਦੀ ਕੀਮਤ ਚੁਕਾਉਣੀ ਪਈ ਹੈ।
ਸੁਨੀਲ ਜਾਖੜ ਨੇ ਟਵੀਟ ਕੀਤਾ, "ਵੈਸੇ ਤਾਂ ਟਿਕਟਾਂ ਦੀ ਵੰਡ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਦੋਹਾਂ ਲਿਸਟਾਂ ਨੂੰ ਵੇਖਣ ਤੋਂ ਬਾਅਦ ਇਹ ਸਪਸ਼ਟ ਹੈ ਕਿ ਉਮੀਦਵਾਰ ਚੁਣਦੀ ਵਾਰੀ ਕੋਈ ਨਵਾਂ ਆਦਰਸ਼ਵਾਦ ਵੇਖਣ ਨੂੰ ਨਹੀਂ ਮਿਲਿਆ। ਹਾਂ ਇਕ ਗੱਲ ਜਰੂਰ ਹੋਈ ਕਿ ਗੁਰਮੀਤ ਸਿੰਘ ਜੀ ਖੁੱਡੀਆਂ ਨੂੰ ਪੰਜਾਬ ਦੇ ਹੱਕ ਤੇ ਦਿੱਲੀ ਤੋਂ ਆਏ ਧਾੜਵੀਆਂ ਦੇ ਵਿਰੋਧ ਵਿੱਚ ਬੋਲਣ ਦੀ ਕੀਮਤ ਜਰੂਰ ਚੁਕਾਣੀ ਪਈ ਹੈl"
ਵੈਸੇ ਤਾਂ ਟਿਕਟਾਂ ਦੀ ਵੰਡ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਦੋਹਾਂ ਲਿਸਟਾਂ ਨੂੰ ਵੇਖਣ ਤੋਂ ਬਾਅਦ ਇਹ ਸਪਸ਼ਟ ਹੈ ਕਿ ਉਮੀਦਵਾਰ ਚੁਣਦੀ ਵਾਰੀ ਕੋਈ ਨਵਾਂ ਆਦਰਸ਼ਵਾਦ ਵੇਖਣ ਨੂੰ ਨਹੀਂ ਮਿਲਿਆ। ਹਾਂ ਇੱਕ ਗੱਲ ਜਰੂਰ ਹੋਈ ਕਿ ਗੁਰਮੀਤ ਸਿੰਘ ਜੀ ਖੁੱਡੀਆਂ ਨੂੰ ਪੰਜਾਬ ਦੇ ਹੱਕ ਤੇ ਦਿੱਲੀ ਤੋਂ ਆਏ ਧਾੜਵੀਆਂ ਦੇ ਵਿਰੋਧ ਵਿੱਚ ਬੋਲਣ ਦੀ ਕੀਮਤ ਜਰੂਰ ਚੁਕਾਣੀ ਪਈ ਹੈ l Ticket distribution is an internal matter for the Aam Aadmi Party. But after looking at both lists, it is clear that there was no sign of any idealism in the way the candidates have been chosen. One thing is certain though, Gurmeet Singh ji Khudian had to pay the price for speaking up for Punjab’s rights and against the ‘thugs’ of Delhi.
— Sunil Jakhar (@sunilkjakhar) November 12, 2026
ਇੱਥੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿਚ 31 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੋਹਾਂ ਸੂਚੀਆਂ ਵਿਚ ਫ਼ਿਲਹਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਨਾਂ ਸ਼ਾਮਲ ਨਹੀਂ ਹੈ ਤੇ ਉਨ੍ਹਾਂ ਦੇ ਮੌਜੂਦਾ ਵਿਧਾਨ ਸਭਾ ਹਲਕੇ ਲੰਬੀ ਤੋਂ ਰਣਧੀਰ ਸਿੰਘ ਧੀਰਾ ਨੂੰ ਟਿਕਟ ਦੇ ਦਿੱਤੀ ਗਈ ਹੈ, ਜਿਸ ਮਗਰੋਂ ਸੁਨੀਲ ਜਾਖੜ ਦਾ ਇਹ ਬਿਆਨ ਸਾਹਮਣੇ ਆਇਆ ਹੈ।
