ਸ਼ੁੱਕਰਵਾਰ ਨੂੰ ਪੰਜਾਬ 'ਚ ਲੰਬਾ Power Cut! ਇਨ੍ਹਾ ਇਲਾਕਿਆਂ 'ਚ ਸਾਰਾ ਦਿਨ ਨਹੀਂ ਆਵੇਗੀ ਬੱਤੀ

Thursday, Nov 12, 2026 - 07:30 PM (IST)

ਸ਼ੁੱਕਰਵਾਰ ਨੂੰ ਪੰਜਾਬ 'ਚ ਲੰਬਾ Power Cut! ਇਨ੍ਹਾ ਇਲਾਕਿਆਂ 'ਚ ਸਾਰਾ ਦਿਨ ਨਹੀਂ ਆਵੇਗੀ ਬੱਤੀ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ 'ਚ ਭਲਕੇ ਯਾਨੀ ਕਿ 13 ਤਾਰੀਖ਼ ਸ਼ੁੱਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਫੇਰਬਦਲ! ਕਈ ਵੱਡੇ ਅਧਿਕਾਰੀਆਂ ਦੇ ਤਬਾਦਲੇ

ਸ੍ਰੀ ਚਮਕੌਰ ਸਾਹਿਬ 'ਚ ਸ਼ਾਮ 7 ਵਜੇ ਤੱਕ ਨਹੀਂ ਆਵੇਗੀ ਬਿਜਲੀ 
ਸ੍ਰੀ ਚਮਕੌਰ ਸਾਹਿਬ (ਕੌਸ਼ਲ)- 132 ਕੇ. ਵੀ. ਗਰਿੱਡ ਸ੍ਰੀ ਚਮਕੌਰ ਸਾਹਿਬ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ 13 ਨਵੰਬਰ ਨੂੰ ਬੰਦ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗਰਿੱਡ ਤੋਂ ਚੱਲ ਰਹੇ 11 ਕੇ.ਵੀ. ਫੀਡਰ ਮਾਜਰੀ, ਚਮਕੌਰ ਸਾਹਿਬ, ਪੀ. ਐੱਸ. ਟੀ. ਸੀ, ਭਲਿਆਣ, ਸੰਧੂਆਂ, ਅਮਾਰਲੀ, ਧੌਲਰਾਂ, ਰਾਮਗੜ੍ਹ, ਬਲਰਾਮਪੁਰ, ਮਨਜੀਤਪੁਰਾ ਅਤੇ ਮਨੈਲੀ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਰਹੇਗੀ।

ਮੋਗਾ 'ਚ ਬਿਜਲੀ ਬੰਦ ਰਹੇਗੀ
ਮੋਗਾ (ਬਿੰਦਾ)-132 ਕੇ. ਵੀ. ਸਬ ਸਟੇਸ਼ਨ ਸਮਾਧ ਭਾਈ ਵਿਖੇ 13 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 11 ਕੇ. ਵੀ. ਬਸ ਬਾਰ-2 ਦੀ ਮੈਨਟੀਨਸ ਹੋਣ ਕਾਰਨ 11 ਕੇ. ਵੀ. ਘੋਲੀਆ ਯੂ. ਪੀ. ਐੱਸ, ਰੌਂਤਾ ਯੂ. ਪੀ. ਐੱਸ., ਹਾਕਮ ਸਿੰਘ ਵਾਲਾ ਏ. ਪੀ, ਮਾਲ ਸਾਹਿਬ ਏ. ਪੀ, ਰੌਂਤਾ ਏ. ਪੀ, ਚੰਨੂਵਾਲਾ ਏ. ਪੀ. ਅਤੇ ਦਰਵੇਸ਼ਾ ਏ. ਪੀ. ਦੇ ਕੈਟਾਗਰੀ 2 ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ, ਇਹ ਜਾਣਕਾਰੀ ਇੰਜੀ. ਸਤਪਾਲ ਕੁਮਾਰ ਐੱਸ. ਐੱਸ. ਈ. ਅਤੇ ਸੁਖਵਿੰਦਰ ਸ਼ਰਮਾ ਜੇ. ਈ. ਨੇ ਦਿੱਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਕੇ ਬੰਦੇ ਦਾ ਕਰ 'ਤਾ ਕਤਲ, ਦਿੱਲੀ ਤੋਂ 10 ਦਿਨ ਪਹਿਲਾਂ ਆਇਆ ਸੀ ਛੁੱਟੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News