ਪੰਜਾਬ ''ਚ 20,00,000 ਰੁਪਏ ਦੇ ਵੱਡੀ ਲੁੱਟ! ਹਥਿਆਰਾਂ ਦੇ ਜ਼ੋਰ ''ਤੇ ਲੈ ਗਏ ਪਟਾਕੇ

Thursday, Nov 12, 2026 - 07:59 PM (IST)

ਪੰਜਾਬ ''ਚ 20,00,000 ਰੁਪਏ ਦੇ ਵੱਡੀ ਲੁੱਟ! ਹਥਿਆਰਾਂ ਦੇ ਜ਼ੋਰ ''ਤੇ ਲੈ ਗਏ ਪਟਾਕੇ

ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਦਾਣਾ ਮੰਡੀ ਵਿਚ ਸਥਿਤ ਪਟਾਕਿਆਂ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਤੋਂ ਹਥਿਆਰ ਦੀ ਨੋਕ 'ਤੇ 20 ਲੱਖ ਰੁਪਏ ਦੇ ਕਰੀਬ ਪਟਾਕੇ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

PunjabKesari

ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਟਾਕਾ ਕਾਰੋਬਾਰੀ ਪ੍ਰਧਾਨ ਪ੍ਰਦੀਪ ਪੱਪਾ ਵਾਸੀ ਜਨਕਪੁਰੀ ਨੇ ਦੱਸਿਆ ਕਿ ਦਾਣਾ ਮੰਡੀ ਵਿਚ ਲੱਗੀ ਪਟਾਕਾ ਮਾਰਕੀਟ ਵਿਚ ਉਸ ਦੀ 33 ਨੰਬਰ ਦੀ ਦੁਕਾਨ ਸੀ, ਜਿੱਥੇ 7 ਨਵੰਬਰ ਦੀ ਰਾਤ ਨੂੰ 30 ਤੋਂ 40 ਵਿਅਕਤੀ ਹਥਿਆਰ ਲੈ ਕੇ ਆਏ ਤੇ ਉਸ ਦੀ ਦੁਕਾਨ ਤੋਂ ਜ਼ਬਰਦਸਤੀ 20 ਲੱਖ ਦੇ ਕਰੀਬ ਪਟਾਕੇ ਬੋਰੀਆਂ ਵਿਚ ਭਰ ਕੇ ਆਪਣੀ ਗੱਡੀਆਂ ਵਿਚ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਕੀਤੀ ਗਈ ਹੈ। 
 


author

Anmol Tagra

Content Editor

Related News