ਪੰਜਾਬੀਆਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ! ਹੁਣ VERKA ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

Thursday, Nov 12, 2026 - 08:20 PM (IST)

ਪੰਜਾਬੀਆਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ! ਹੁਣ VERKA ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

ਲੁਧਿਆਣਾ (ਅਸ਼ੋਕ): ਮਦਰ ਡੇਅਰੀ ਤੇ ਅਮੂਲ ਤੋਂ ਬਾਅਦ ਹੁਣ ਵੇਰਕਾ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਦਿ ਲੁਧਿਆਣਾ ਡਿਸਟ੍ਰਿਕਟ ਕੋ-ਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ,ਵੇਰਕਾ ਲੁਧਿਆਣਾ ਡੇਅਰੀ ਵੱਲੋਂ ਵੇਰਕਾ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।  ਕੀਮਤਾਂ ਵਿਚ 4 ਰੁਪਏ ਪ੍ਰਤੀ ਕਿੱਲੋ ਤਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਭਲਕੇ 13 ਨਵੰਬਰ ਸਵੇਰ ਤੋਂ ਹੀ ਲਾਗੂ ਹੋ ਜਾਣਗੀਆਂ।

ਨਵੀਂ ਲਿਸਟ ਅਨੁਸਾਰ ਦੁੱਧ ਦੇ ਰੇਟ ਹੇਠ ਲਿਖੇ ਅਨੁਸਾਰ ਹੋਣਗੇ:

- ਫੁੱਲ ਕਰੀਮ (FCM) 500 ਮਿ.ਲੀ.: ਪੁਰਾਣਾ ਰੇਟ ₹36.00, ਨਵਾਂ ਰੇਟ ₹38.00

- ਸਟੈਂਡਰਡ ਦੁੱਧ (STD) 500 ਮਿ.ਲੀ.: ਪੁਰਾਣਾ ਰੇਟ ₹33.00, ਨਵਾਂ ਰੇਟ ₹35.00

- ਡਬਲ ਟੋਨਡ ਦੁੱਧ (DTM) 500 ਮਿ.ਲੀ.: ਪੁਰਾਣਾ ਰੇਟ ₹27.00, ਨਵਾਂ ਰੇਟ ₹28.00

- ਫੁੱਲ ਕਰੀਮ (FCM) 1 ਲੀਟਰ: ਪੁਰਾਣਾ ਰੇਟ ₹72.00, ਨਵਾਂ ਰੇਟ ₹76.00

- ਸਟੈਂਡਰਡ ਦੁੱਧ (STD) 1 ਲੀਟਰ: ਪੁਰਾਣਾ ਰੇਟ ₹65.00, ਨਵਾਂ ਰੇਟ ₹69.00

- ਫੁੱਲ ਕਰੀਮ (FCM) 2 ਲੀਟਰ: ਪੁਰਾਣਾ ਰੇਟ ₹142.00, ਨਵਾਂ ਰੇਟ ₹150.00

- ਸਟੈਂਡਰਡ ਦੁੱਧ (STD) 2 ਲੀਟਰ: ਪੁਰਾਣਾ ਰੇਟ ₹128.00, ਨਵਾਂ ਰੇਟ ₹136.00

ਲਿਫਾਫਿਆਂ 'ਤੇ ਛਪੇ ਪੁਰਾਣੇ ਰੇਟ 

ਡੇਅਰੀ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਦੁੱਧ ਦੇ ਪੈਕਟਾਂ ਦਾ ਪੁਰਾਣਾ ਸਟਾਕ ਪਿਆ ਹੋਣ ਕਰਕੇ ਦੁੱਧ ਦੇ ਪੈਕਟਾਂ ਉੱਪਰ ਪਹਿਲਾਂ ਵਾਲੇ ਰੇਟ ਹੀ ਛਪੇ ਆਉਣਗੇ। ਜਦੋਂ ਤੱਕ ਪੁਰਾਣੀ ਫਿਲਮ ਦਾ ਸਟਾਕ ਖਤਮ ਨਹੀਂ ਹੁੰਦਾ, ਉਦੋਂ ਤੱਕ ਪੈਕਟਾਂ 'ਤੇ ਪੁਰਾਣੇ ਰੇਟ ਹੀ ਛਪੇ ਰਹਿਣਗੇ, ਪਰ ਦੁੱਧ ਨਵੇਂ ਵਧੇ ਹੋਏ ਰੇਟਾਂ 'ਤੇ ਹੀ ਮਿਲੇਗਾ। ਸਮੂਹ ਵੇਰਕਾ ਡਿਸਟ੍ਰੀਬਿਊਟਰਾਂ ਅਤੇ ਡੀਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖਪਤਕਾਰਾਂ ਦੀ ਜਾਣਕਾਰੀ ਅਤੇ ਸਹੂਲਤ ਵਾਸਤੇ ਇਹ ਨਵੀਂ ਰੇਟ ਲਿਸਟ ਆਪਣੀ ਦੁਕਾਨ 'ਤੇ ਢੁਕਵੀਂ ਥਾਂ 'ਤੇ ਲਗਾਉਣ।


author

Anmol Tagra

Content Editor

Related News