ਦੇਖ ਲਓ ਹਾਲ ! ਖੜ੍ਹੇ ਟਰੱਕ ਦੇ 8 ਟਾਇਰ ਲਾਹ ਕੇ ਲੈ ਗਏ ਚੋਰ

Thursday, Nov 12, 2026 - 06:19 PM (IST)

ਦੇਖ ਲਓ ਹਾਲ ! ਖੜ੍ਹੇ ਟਰੱਕ ਦੇ 8 ਟਾਇਰ ਲਾਹ ਕੇ ਲੈ ਗਏ ਚੋਰ

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਰਾਤ ਕੁਹਾੜਾ ਰੋਡ ’ਤੇ ਚੋਰ ਸੜਕ ’ਤੇ ਖੜ੍ਹੇ ਇਕ ਟਰੱਕ ਦੇ 8 ਟਾਇਰ ਚੋਰੀ ਕਰਕੇ ਲੈ ਗਏ। ਮਾਂਗਟ ਕਾਲੋਨੀ ਦੇ ਵਾਸੀ ਗਿਆਨ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਅਤੇ ਉਸਨੇ ਆਪਣਾ ਇਕ ਟਰੱਕ ਪੀਬੀ 10 ਐੱਚਡੀ 2488 ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਉਸਨੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਟਰੱਕ ਦੇ 8 ਟਾਇਰ ਰਿੰਮਾਂ ਸਮੇਤ ਚੋਰੀ ਹੋ ਚੁੱਕੇ ਸਨ। ਚੋਰ ਟਰੱਕ ਨੂੰ ਇੱਟਾਂ ਸਹਾਰੇ ਛੱਡ ਕੇ ਚਲੇ ਗਏ। 

ਇਹ ਵੀ ਪੜ੍ਹੋ : ਈ. ਡੀ. ਵੱਲੋਂ ਪੰਜਾਬ ਵਿਚ ਵੱਡੀ ਰੇਡ, ਕਈ ਘੰਟਿਆਂ ਤੋਂ ਚੱਲ ਰਹੀ ਜਾਂਚ

ਟਰਾਂਸਪੋਰਟਰ ਅਨੁਸਾਰ ਉਸਦਾ 3 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਕ ਜੀਪ ਸ਼ੱਕੀ ਹਾਲਾਤ ਵਿਚ ਟਰੱਕ ਕੋਲ ਆ ਕੇ ਰੁਕੀ ਜਿਸ ’ਚੋਂ ਕੁਝ ਵਿਅਕਤੀ ਨਿਕਲਦੇ ਦੇਖੇ ਗਏ। ਪੁਲਸ ਵਲੋਂ ਮੌਕੇ ਦੀ ਜਾਂਚ ਕੀਤੀ ਗਈ ਅਤੇ ਟਰਾਂਸਪੋਰਟਰ ਦੀ ਸ਼ਿਕਾਇਤ ਤੋਂ ਬਾਅਦ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News