ਸ਼ਰਮਨਾਕ! ਮੰਦਬੁੱਧੀ ਲੜਕੀ ਦੇ ਨਾਲ ਗੁਆਂਢੀ ਵੱਲੋਂ ਜਬਰ-ਜ਼ਿਨਾਹ

Thursday, Nov 12, 2026 - 08:47 PM (IST)

ਸ਼ਰਮਨਾਕ! ਮੰਦਬੁੱਧੀ ਲੜਕੀ ਦੇ ਨਾਲ ਗੁਆਂਢੀ ਵੱਲੋਂ ਜਬਰ-ਜ਼ਿਨਾਹ

ਮੁਕੇਰੀਆਂ (ਨਾਗਲਾ)- ਇਕ ਪਿੰਡ ਵਿਚ ਮੰਦਬੁੱਧੀ ਲੜਕੀ ਦੇ ਨਾਲ ਗੁਆਂਢੀ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਵੱਡੀ ਭੈਣ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਉਸਦੀ ਛੋਟੀ ਭੈਣ (ਉਮਰ 32 ਸਾਲ) ਜੋ ਪੂਰੀ ਤਰ੍ਹਾਂ ਸਮਝਦਾਰ ਨਾ ਹੋਣ ਕਾਰਨ ਅਕਸਰ ਪਿੰਡ ’ਚ ਘੁੰਮਦੀ ਰਹਿੰਦੀ ਹੈ, ਨੇ 5-6 ਦਿਨ ਪਹਿਲਾਂ ਇਸ਼ਾਰਿਆਂ ਨਾਲ ਸਮਝਾਉਂਦੇ ਹੋਏ ਦੱਸਿਆ ਕਿ ਗੁਆਂਢ ਦੀ ਹਵੇਲੀ ’ਚ ਰਹਿੰਦੇ ਵਿਅਕਤੀ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਗਲਤ ਕੰਮ ਕੀਤਾ ਸੀ। ਉਸ ਦੇ ਸਮਝਾਉਣ ਮੁਤਾਬਿਕ ਉਕਤ ਵਿਅਕਤੀ ਪਹਿਲਾਂ ਵੀ ਉਸ ਨਾਲ ਆਪਣੀ ਹਵੇਲੀ ਵਿਚ ਗਲਤ ਕੰਮ ਕਰਦਾ ਆ ਰਿਹਾ ਸੀ। ਥਾਣਾ ਮੁਖੀ ਪ੍ਰਿੰਸਪਲ ਸਿੰਘ ਨੇ ਦੱਸਿਆ ਕਿ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


author

Anmol Tagra

Content Editor

Related News