ਬਾਦਲ ਆਰ. ਐੱਸ. ਐੱਸ. ਹਮਾਇਤੀ ਕੇਂਦਰ ਸਰਕਾਰ ਤੋਂ ਆਪਣੇ ਮੰਤਰੀ ਵਾਪਸ ਬੁਲਾਉਣ : ਜਾਖੜ

05/08/2018 6:37:10 AM

ਜਲੰਧਰ(ਧਵਨ)-ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਇਤਿਹਾਸ ਦੀਆਂ ਪੁਸਤਕਾਂ 'ਚੋਂ ਸਿੱਖ ਗੁਰੂਆਂ ਦੇ ਚੈਪਟਰ ਹਟਾਉਣ ਲਈ ਆਰ. ਐੱਸ. ਐੱਸ. ਨੂੰ ਜ਼ਿੰਮੇਵਾਰ ਠਹਿਰਾਏ ਜਾਣ 'ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਵਲਟੋਹਾ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਆਰ. ਐੱਸ. ਐੱਸ. ਦੇਸ਼ ਵਿਰੋਧੀ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਆਰ. ਐੱਸ. ਐੱਸ. ਸਮਰਥਿਤ ਕੇਂਦਰ ਦੀ ਭਾਜਪਾ ਸਰਕਾਰ 'ਚੋਂ ਆਪਣੇ ਮੰਤਰੀ ਨੂੰ ਵਾਪਸ ਬੁਲਾ ਲੈਣ। ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਕਿਹਾ ਕਿ ਘੱਟ ਤੋਂ ਘੱਟ ਅਕਾਲੀ ਦਲ ਨੂੰ ਵਲਟੋਹਾ ਦੇ ਤਰਕਾਂ ਤੋਂ ਸਹਿਮਤ ਹੁੰਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੇ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਤਿਹਾਸ ਦੀਆਂ ਪੁਸਤਕਾਂ 'ਚੋਂ ਸਿੱਖ ਗੁਰੂਆਂ ਸਬੰਧੀ ਕੋਈ ਵੀ ਸਿਲੇਬਸ ਕੱਟਿਆ ਨਹੀਂ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਗੇ ਕਿ ਉਹ ਇਤਿਹਾਸ ਦੀਆਂ ਪੁਸਤਕਾਂ 'ਚ ਅਕਾਲੀ ਸ਼ਾਸਨ 'ਚ ਹੋਏ ਬਰਗਾੜੀ ਤੇ ਬਹਿਬਹਲ ਕਲਾਂ ਕਾਂਡਾਂ ਦਾ ਵੀ ਜ਼ਿਕਰ ਜ਼ਰੂਰ ਕਰਵਾਏ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪਤਾ ਚੱਲ ਸਕੇ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਪਿੱਛੇ ਕਿਹੜੀ ਸਰਕਾਰ ਜ਼ਿੰਮੇਵਾਰ ਸੀ, ਕਿਹੜੀ ਸਰਕਾਰ ਤੇ ਅਕਾਲੀ ਆਗੂਆਂ ਨੇ ਧਰਮ ਦੇ ਪੈਰੋਕਾਰਾਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਜਾਖੜ ਨੇ ਕਿਹਾ ਕਿ ਕਾਂਗਰਸ ਮਾਈਨਿੰਗ ਦੇ ਮਾਮਲੇ 'ਚ ਕਿਸੇ ਦਾ ਬਚਾਅ ਨਹੀਂ ਕਰ ਰਹੀ ਹੈ ਤੇ ਨਾ ਹੀ ਕਰੇਗੀ। ਅਮਰਿੰਦਰ ਸਿੰਘ ਸਰਕਾਰ ਨੇ ਮਾਈਨਿੰਗ ਮਾਫੀਆ ਨੂੰ ਖਤਮ ਕਰਨ ਲਈ ਹੁਣ ਮਾਈਨਿੰਗ ਦਾ ਕੰਮ ਆਪਣੇ ਹੱਥਾਂ 'ਚ ਲੈਣ ਦਾ ਫੈਸਲਾ ਲਿਆ ਹੈ। ਸ਼ਾਹਕੋਟ 'ਚ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ 'ਤੇ ਲੱਗੇ ਦੋਸ਼ਾਂ 'ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਇਸ ਦੇ ਪਿੱਛੇ ਇਕ ਡੂੰਘੀ ਸਾਜ਼ਿਸ਼ ਲੁਕੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮਾਈਨਿੰਗ ਮਾਫੀਆ ਸਾਬਕਾ ਅਕਾਲੀ ਸਰਕਾਰ ਦੀ ਦੇਣ ਹੈ ਪਰ ਹੁਣ ਇਸ 'ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗ ਜਾਏਗੀ। ਉਨ੍ਹਾਂ ਨੇ ਕਿਹਾ ਕਿ ਲਾਡੀ 'ਤੇ ਕੇਸ ਦਰਜ ਕਰਨ ਵਾਲੇ ਐੱਸ. ਐੱਚ. ਓ. ਦੀਆਂ ਕਰਤੂਤਾਂ ਸਾਹਮਣੇ ਆ ਚੁੱਕੀਆਂ ਹਨ। ਇਕ ਪ੍ਰਸ਼ਨ ਦੇ ਉੱਤਰ 'ਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਲੋਂ ਸ਼ਾਹਕੋਟ 'ਚ ਆਪਣਾ ਉਮੀਦਵਾਰ ਬਦਲਿਆ ਨਹੀਂ ਜਾਏਗਾ ਤੇ ਸ਼ਾਹਕੋਟ ਤੋਂ ਹਰਦੇਵ ਲਾਡੀ ਹੀ ਚੋਣ ਲੜਨਗੇ। ਕਾਂਗਰਸ ਇਕਜੁਟ ਹੋ ਕੇ ਚੋਣ ਲੜੇਗੀ। ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਵਲੋਂ ਕਿਸਾਨਾਂ ਦੇ ਕਰਜ਼ ਮੁਆਫ ਦੇ ਮਾਮਲੇ 'ਚ ਨੰਗੇ ਪੈਰ ਚੱਲ ਕੇ ਅਮਰਿੰਦਰ ਦੇ ਦੁਆਰੇ ਪਹੁੰਚਣ ਲਈ ਬਿਆਨ 'ਤੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਾਂ ਛੋਟੇ ਕਿਸਾਨਾਂ ਦੇ 2-2 ਲੱਖ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ ਪਰ ਬਾਦਲ ਨੇ ਆਪਣੇ 10 ਸਾਲਾਂ ਦੇ ਕਾਰਜਕਾਲ 'ਚ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਸੀ। ਹੁਣ ਬਾਦਲ ਨੂੰ ਇਸ ਮਾਮਲੇ 'ਚ ਬੋਲਣ ਦਾ ਕੋਈ ਹੱਕ ਨਹੀਂ ਹੈ। ਇਸ ਮੌਕੇ ਕਾਂਗਰਸ ਆਗੂ ਡਾ. ਨਵਜੋਤ ਤਹੀਆ, ਕੈਪਟਨ ਹਰਮਿੰਦਰ ਸਿੰਘ, ਜਗਬੀਰ ਬਰਾੜ, ਦਲਜੀਤ ਸਿੰਘ ਆਹਲੂਵਾਲੀਆ, ਅਰੁਣ ਵਾਲੀਆ ਵੀ ਹਾਜ਼ਰ ਸਨ। ਕਾਂਗਰਸ 10 ਸਾਲਾਂ ਤੋਂ ਛੱਲੀ ਹੋਏ ਪੰਜਾਬ 'ਤੇ ਲਗਾ ਰਹੀ ਮੱਲ੍ਹਮ : ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਪਿਛਲੇ 10 ਸਾਲਾਂ ਤੋਂ ਅਕਾਲੀਆਂ ਵਲੋਂ ਦਿੱਤੇ ਗਏ ਪੰਜਾਬ ਦੇ ਜ਼ਖਮਾਂ 'ਤੇ ਮੱਲ੍ਹਮ ਲਗਾ ਰਹੀ ਹੈ ਅਤੇ ਇਸ ਦੇ ਨਤੀਜੇ ਹੌਲੀ-ਹੌਲੀ ਸਾਹਮਣੇ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹੁਣ ਤਕ ਸਾਰੀਆਂ ਫਸਲਾਂ ਨੂੰ ਸਹੀ ਢੰਗ ਨਾਲ ਖਰੀਦਿਆ ਤੇ ਕਿਸਾਨਾਂ ਨੂੰ ਪੂਰੇ ਪੈਸਿਆਂ ਦਾ ਭੁਗਤਾਨ ਕੀਤਾ। ਉਨ੍ਹਾਂ ਕੈਪਟਨ ਸਰਕਾਰ ਨੂੰ ਹੁਣ ਤੱਕ ਸਾਰੀਆਂ ਫਸਲਾਂ ਨੂੰ ਸਹੀ ਢੰਗ ਨਾਲ ਖਰੀਦਿਆ ਅਤੇ ਕਿਸਾਨਾਂ ਨੂੰ ਪੂਰੇ ਪੈਸਿਆਂ ਦਾ ਭੁਗਤਾਨ ਕੀਤਾ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਅਕਾਲੀ ਆਗੂ ਕੋਲੀਆਂਵਾਲਾ ਨੇ ਸਹਿਕਾਰੀ ਬੈਂਕ ਤੋਂ 1 ਕਰੋੜ ਦਾ ਕਰਜਾ ਲਿਆ, ਉਸ 'ਤੇ ਬਾਦਲ ਨੇ ਚੁੱਪ ਕਿਉਂ ਧਾਰੀ ਹੋਈ ਹੈ।


Related News