ਮੋਦੀ ਦੇ ਫੈਸਲੇ ਦੇਸ਼ ਦੇ ਭਵਿੱਖ ਲਈ ਖਤਰਾ : ਸੰਸਦ ਮੈਂਬਰ ਜਾਖੜ

Tuesday, Oct 31, 2017 - 01:43 AM (IST)

ਜਲਾਲਾਬਾਦ(ਬੰਟੀ/ਦੀਪਕ)-ਪਿੰਡ ਅਰਣੀ ਵਾਲਾ ਦੇ ਕੰਵਲ ਕਾਲੜਾ ਕਾਂਗਰਸ ਦੇ ਯੂਥ ਚੇਅਰਮੈਨ ਪੰਜਾਬ (ਆਈ. ਐੱਨ. ਸੀ. ਐੱਸ.) ਨੇ ਬੀਤੇ ਦਿਨ ਗੁਰਦਾਸਪੁਰ ਦੇ ਸੰਸਦ ਸੁਨੀਲ ਜਾਖੜ ਨਾਲ ਮੁਲਾਕਾਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਕੀਤੀ, ਜਿਸ 'ਚ ਸਭ ਤੋਂ ਅਹਿਮ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਸਮੁੱਚੇ ਢਾਂਚੇ ਨੂੰ ਡਾਵਾਂਡੋਲ ਕਰਨ ਦਾ ਰਿਹਾ। ਕੇਂਦਰ ਸਰਕਾਰ ਵੱਲੋਂ ਜਨਤਾ 'ਤੇ ਨਿੱਜੀ ਹਿੱਤਾਂ ਲਈ ਥੋਪੇ ਜਾ ਰਹੇ ਫੈਸਲੇ ਭਵਿੱਖ ਲਈ ਇਕ ਖਤਰੇ ਦੀ ਘੰਟੀ ਸਾਬਤ ਹੋ ਰਹੇ ਹਨ ਕਿਉਂਕਿ ਦੇਸ਼ ਦਾ 80 ਫੀਸਦੀ ਕਾਰੋਬਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ ਅਤੇ ਇਹ ਸਰਕਾਰ ਕਿਸਾਨਾਂ ਦੇ ਸਿਰ ਤੋਂ ਕਰਜ਼ਿਆਂ ਦਾ ਭਾਰ ਲਾਹੁਣ ਦੀ ਬਜਾਏ ਉਨ੍ਹਾਂ ਨੂੰ ਬੋਝ ਥੱਲੇ ਦੱਬ ਰਹੀ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਨੇ ਜਿਥੇ ਵਪਾਰਕ ਕਾਰੋਬਾਰ ਬਰਬਾਦ ਕਰ ਕੇ ਰੱਖ ਦਿੱਤਾ ਹੈ, ਉਥੇ ਕਿਸਾਨਾਂ ਦੇ ਟਰੈਕਟਰਾਂ 'ਤੇ ਲਾਇਆ ਜਾ ਰਿਹਾ ਟੈਕਸ ਕਿਸਾਨੀ ਦੇ ਚੰਗੇ ਦਿਨਾਂ ਦੀ ਆਸ 'ਤੇ ਪਾਣੀ ਫੇਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋ ਰਹੀ ਹੈ ਤੇ ਜਨਤਾ ਨੂੰ ਰੋਜ਼ੀ-ਰੋਟੀ ਤੋਂ ਵੀ ਮੁਥਾਜ ਕਰ ਕੇ ਰੱਖ ਦਿੱਤਾ ਹੈ, ਜਿਸ ਦਾ ਖਮਿਆਜ਼ਾ ਮੋਦੀ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ। ਇਸ ਮੌਕੇ ਯੂਥ ਆਗੂ ਕੰਵਲ ਕਾਲੜਾ ਨੇ ਆਪਣੀ ਟੀਮ ਸਮੇਤ ਸੰਸਦ ਸੁਨੀਲ ਜਾਖੜ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਉਨ੍ਹਾਂ ਦੀ ਰਿਕਾਰਡ ਤੋੜ ਜਿੱਤ 'ਤੇ ਵਧਾਈ ਦਿੱਤੀ। 


Related News